ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/135

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

78.
ਮੇਰੇ ਇਨੂੰਏ ਦੀ ਲੰਬੀ ਲੰਬੀ ਡੋਰ
ਵੇ ਪਿੱਛੇ ਗਜ ਪੈਂਦੀ ਐ
ਕੁੜਮਾਂ ਜੋਰੋ ਨੂੰ ਲੈ ਗੇ ਚੋਰ
ਵੇ ਪਿੱਛੇ ਡੰਡ ਪੈਂਦੀ ਐ

79.
ਘਰ ਨਦੀ ਕਿਨਾਰੇ ਚਿੱਕੜ ਬੂਹੇ ਬਾਰੇ
ਵੇ ਜੋਰੋ ਤੇਰੀ ਕੁੜਮਾਂ ਗਈ ਜੁਲਾਹੇ ਨਾਲ
ਵੇ ਉਹ ਜਾਂਦੀ ਦੇਖੀ ਨੂਰਪੁਰੇ ਦੇ ਝਾੜੀਂ
ਉਹਦੇ ਹੱਥ ਵਿਚ ਖੁਰਪੀ ਡੱਗੀ ਡੂਮਾਂ ਵਾਲ਼ੀ
ਤੇ ਉਹ ਖੂਪ ਜੁਲਾਹੀ ਬਾਗ਼ੀ ਤਾਣਾ ਲਾਇਆ
ਵੇ ਤਣਦੀ ਥਕੀ ਤੈੈਂ ਫੇਰਾ ਨਾ ਪਾਇਆ
ਵੇ ਪੰਜ ਪਾਂਜੇ ਭੁਲਗੀ ਤਾੜ ਤਮਾਚਾ ਲਾਇਆ

80.
ਸ਼ੱਕਰ ਦੀ ਭਰੀ ਓ ਪਰਾਤ
ਵਿਚੇ ਆਰਸੀਆਂ
ਵੇ ਜੋ ਤੇਰੀ ਕੁੜਮਾ
ਪੜ੍ਹਦੀ ਐ ਫਾਰਸੀਆਂ
ਅੱਲਾ ਕਹੇ ਬਿਸਮਿੱਲਾ ਕਹੇ
ਉਹ ਰੋਜ਼ੇ ਰੱਖੇ ਪੰਜ ਚਾਰ
ਪੜ੍ਹਦੀ ਐ ਫ਼ਾਰਸੀਆਂ

81.
ਕੁੜਮਾਂ ਜੋ ਨੂੰ ਰਾਮੀਆਂ ਵੇ
ਟੁਟੜੀ ਜਹੀ ਮੰਜੜੀ ਦੇ ਵਿਚ
ਨੌਆਂ ਜਣਿਆਂ ਨੇ ਰਾਮੀਆਂ ਵੇ
ਦਸਵਾਂ ਫਿਰੇ ਅਲੱਥ ਦਿਲ ਜਾਨੀਆਂ ਵੇ

ਮਹਿੰਦੀ ਸ਼ਗਨਾਂ ਦੀ/139