ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/136

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਦਸਵਾਂ ਵਿਰੇ ਅਲੱਥ
ਨੌਆਂ ਜਣਿਆਂ ਨੇ ਪੀਤੀਆਂ ਲੱਸੀਆਂ
ਦਸਵੇਂ ਨੇ ਪੀਤੀ ਐ ਪਿੱਛ
ਦਿਲਜਾਨੀਆਂ ਵੇ ਦਸਵੇਂ ਨੀ ਪੀਤੀ ਐ ਪਿੱਛ
ਨੌਆਂ ਜਣਿਆਂ ਦੇ ਜੰਮੀਆਂ ਬੀਬੀਆਂ
ਦਸਵੇਂ ਦੇ ਜੰਮਿਆਂ ਰਿੱਛ
ਦਿਲਜਾਨੀਆਂ ਵੇ ਦਸਵੇਂ ਦੇ ਜੰਮਿਆ ਰਿੱਛ
ਕਿੱਥੇ ਤਾਂ ਮੰਗੀਏ ਬੀਬੀਆਂ ਵੇ
ਕਿੱਥੇ ਟਪਾਈਏ ਰਿੱਛ
ਮਾਦਪੁਰ ਮੰਗੀਏ ਬੀਬੀਆਂ ਵੇ
ਗੋਰੇ ਟਪਾਈਏ ਰਿਛ
ਦਿਲ ਜਾਨੀਆਂ ਵੇ ਗੋਰੇ ਟਪਾਈਏ ਰਿੱਛ

82.
ਕੁੜਮਾ ਜੋਰੋ ਸਾਡੀ ਆਈ
ਘਗਰੀ ਲਿਆਈ ਪਾਟੀ
ਸਮਾ ਲੈ ਨੀ
ਸਮਾ ਲੈ ਯਾਰਾਂ ਪਾਟੀ
ਸਮਾਂ ਲੈ ਨੀ
ਕੌਣ ਜੁ ਉਹਦੇ ਧਾਗੇ ਵੱਟੇ
ਕੌਣ ਜੁ ਲਾਵੇ ਟਾਕੀ
ਸਮਾ ਲੈ ਨੀ
ਸਮਾ ਲੈ ਯਾਰਾਂ ਪਾਟੀ
ਛੜੇ ਜੁ ਤੇਰੇ ਧਾਗੇ ਵੱਟਣ
ਉਹੀ ਲਾਉਣ ਟਾਕੀ
ਸਮਾ ਲੈ ਨੀ
ਸਮਾ ਲੈ ਯਾਰਾਂ ਪਾਟੀ
ਸਮਾ ਲੈ ਨੀ

ਮਹਿੰਦੀ ਸ਼ਗਨਾਂ ਦੀ/140