ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/139

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੰਨਾ ਦੇਵੇ ਦੱਖੂ ਦਾਣਾ
ਸਈਓ ਨੀ ਮੇਰੀ ਲਾਲ ਪੱਖੀ ਪੰਜ ਦਾਣਾ

88.
ਕੁੜਮਾਂ ਜੋਰੋ ਕੈ ਕੁ ਤੇਰੇ ਯਾਰ ਨੀ
ਇਕ ਜ ਅੰਦਰ ਬੜੇ ਗਿਆ
ਦੁਜੇ ਨੇ ਰੋਕਿਆ ਬਾਰ ਨੀ
ਤੀਜਾ ਪੌੜੀ ਚੜ੍ਹੇ ਗਿਆ
ਚੌਥੇ ਨੇ ਚੱਕੀ ਡਾਂਗ ਨੀ
ਪੰਜਵਾਂ ਖੜਾ ਪਿਛੋਕੜ ਰੋਵੇ
ਛੇਵੇਂ ਦਾ ਕੀ ਹਾਲ ਨੀ
ਸੱਤਵਾਂ ਤੇ ਟਿੱਕੀ ਲਾਹੇ
ਅੱਠਵਾਂ ਪੜੇ ਨਮਾਜ਼ ਨੀ
ਨੌਵਾਂ ਤੈਨੂੰ ਸੈਨਤਾਂ ਮਾਰੇ
ਦਸਵਾਂ ਲੈ ਗਿਆ ਨਾਲ ਨੀ
ਟੁੱਟੀ ਜਿਹੀ ਮੰਜੜੀ `ਚ ਰੋਵੇ ਤੇਰਾ ਯਾਰ ਨੀ
ਕੁੜਮਾਂ ਜੋਰੇ ਕੈ ਕੁ ਤੇਰੇ ਯਾਰ ਨੀ

89.
ਕੁੜਮਾਂ ਜੋਰੋ ਦਾ ਬੜਾ ਦੁਮਾਲਾ ਮੌਜ ਦਾ
ਨੀ ਨਖਰੋ ਦਾ ਬੜਾ ਦੁਮਾਲਾ ਮੌਜ ਦਾ
ਨੀ ਵਿੱਚੇ ਲੰਗਰ ਖਾਨਾ
ਵਿੱਚੇ ਖੂਹੀ ਲਵਾਈ
ਖੱਟੇ ਮਿੱਠੇ ਲਾਏ
ਨੀ ਗੱਭਰੂ ਤੋੜਨ ਆਏ
ਨੀ ਅੰਨ੍ਹੇ ਟੋਹਾ ਟਾਹੀ
ਨੀ ਬੋਲੇ ਕੰਨ ਜੜਕੇ
ਨੀ ਡੁੱਡੇ ਲਤ ਚਲਾਈ
ਨੀ ਵਿੱਚੇ ਈਰੀ ਪੀਰੀ
ਨੀ ਵਿੱਚ ਸੁੰਢ ਪੰਜੀਰੀ

ਮਹਿੰਦੀ ਸ਼ਗਨਾਂ ਦੀ/143