ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਕੇ ਸਾਂਭਣ ਦਾ ਮਹੱਤਵਪੂਰਨ ਇਤਿਹਾਸਕ ਕਾਰਜ ਨਿਭਾਇਆ ਹੈ ਇਨ੍ਹਾਂ ਨੇ ਇਹ ਕੰਮ ਉਨ੍ਹਾਂ ਹਾਲਤਾਂ ਵਿਚ ਕੀਤਾ ਜਦੋਂ ਅਜੇ ਆਧੁਨਿਕ ਤਕਨੀਕਾਂ ਅਤੇ ਯੰਤਰ ਨਹੀਂ ਸਨ ਆਏ। ਇਨ੍ਹਾਂ ਸਹੂਲਤਾਂ ਤੋਂ ਬਿਨਾਂ ਲੋਕਧਾਰਾ ਦੇ ਖੇਤਰ ਵਿਚ ਖੇਤਰੀ ਕਾਰਜ ਕਰਨਾ ਅਤਿਅੰਤ ਮੁਸ਼ਕਲ ਹੁੰਦਾ ਹੈ ਕਿਉਂਕਿ ਤੁਹਾਨੂੰ ਬਹੁਤ ਸਾਰਾ ਵਕਤ ਲੋਕਾਂ ਵਿਚ ਰਹਿ ਕੇ ਉਨ੍ਹਾਂ ਪਾਸੋਂ ਸਾਹਿਤ ਰੂਪਾਂ ਨੂੰ ਸੁਣ ਕੇ ਲਿੱਪੀਬੱਧ ਕਰਨਾ ਹੁੰਦਾ ਹੈ। ਇਹ ਕੰਮ ਬਹੁਤ ਸਮਾਂ ਅਤੇ ਮਿਹਨਤ ਮੰਗਦਾ ਹੈ। ਇਸ ਲਈ ਯੰਤਰਾਂ ਵਿਹੂਣੇ ਉਨ੍ਹਾਂ ਵਿਦਵਾਨਾਂ ਨੂੰ ਦਾਦ ਦੇਣੀ ਬਣਦੀ ਹੈ ਜਿਨ੍ਹਾਂ ਨੇ ਪੰਜਾਬੀ ਲੋਕਧਾਰਾ ਦੀ ਸਮੱਗਰੀ ਨੂੰ ਸਮੇਂ ਦੇ ਹਨੇਰੇ ਵਿਚ ਗੁੰਮ ਹੋ ਜਾਣ ਤੋਂ ਬਚਾ ਲਿਆ ਹੈ। ਸੁਖਦੇਵ ਮਾਦਪੁਰੀ ਦੀ ਖੂਬੀ ਅਤੇ ਵਿਗਿਆਨਕ ਦ੍ਰਿਸ਼ਟੀ ਇਹ ਹੈ ਕਿ ਉਸ ਨੇ ਲੋਕ ਸਾਹਿਤਕ ਵੰਨਗੀਆਂ ਨੂੰ ਲੋਕਾਂ ਦੀ ਭਾਸ਼ਾ ਵਿਚ ਹੀ ਲਿਖਿਆ ਹੈ। ਇਸ ਲੋਕਧਾਰਾ ਵਿਗਿਆਨੀ ਦੀ ਹਿੰਮਤ ਹੀ ਸਮਝਣੀ ਚਾਹੀਦੀ ਹੈ ਕਿ ਉਸ ਨੇ ਲੋਕਾਂ ਵਿਚ ਵਿਚਰ ਕੇ ਉਨ੍ਹਾਂ ਦੀ ਭਾਸ਼ਾ ਵਿਚ ਹੀ ਲੋਕਧਾਰਾ ਵੰਨਗੀਆਂ ਨੂੰ ਲਿੱਪੀਬੱਧ ਕੀਤਾ ਹੈ। ਪੰਜਾਬੀ ਲੋਕਧਾਰਾ ਵਿਚ ਉਸਦੀਆਂ ਪੁਸਤਕਾਂ “ਗਾਉਂਦਾ ਪੰਜਾਬ’, ‘ਜ਼ਰੀ ਦਾ ਟੋਟਾ’, ‘ਨੈਣਾਂ ਦੇ ਵਣਜਾਰੇ’, ‘ਲੋਕ ਬੁਝਾਰਤਾਂ’ ਅਤੇ ‘ਪੰਜਾਬ ਦੀਆਂ ਲੋਕ ਖੇਡਾਂ’ ਛਪਣ ਨਾਲ ਲੋਕ ਸਾਹਿਤ ਵਿਚ ਉਸ ਦੀ ਵਿਸ਼ੇਸ਼ ਪਛਾਣ ਬਣੀ ਹੈ। 2007 ਵਿਚ ਉਨ੍ਹਾਂ ਦੀ ਪੁਸਤਕ “ਲੋਕ ਸਿਆਣਪਾਂ (ਅਖਾਣ ਕੋਸ਼) ਪ੍ਰਕਾਸ਼ਿਤ ਹੋਈ ਹੈ। 2008 ਵਿਚ ਉਨ੍ਹਾਂ ਦੀਆਂ ਤਿੰਨ ਪੁਸਤਕਾਂ 'ਪੰਜਾਬੀ ਬੁਝਾਰਤ ਕੋਸ਼’, ‘ਕਿੱਕਲੀ ਕਲੀਰ ਦੀ’ ਅਤੇ ‘ਸ਼ਾਵਾ ਨੀ ਬੰਬੀਹਾ ਬੋਲੇ’ ਪ੍ਰਕਾਸ਼ਿਤ ਹੋਈਆਂ। ਸੁਖਦੇਵ ਮਾਦਪੁਰੀ ਦਾ ਪਿਛੋਕੜ ਪੇਂਡੂ ਹੋਣ ਕਾਰਨ ਉਸ ਦੇ ਹਿੱਸੇ ਪੰਜਾਬੀ ਲੋਕਧਾਰਾ ਨਾਲ ਡੂੰਘੀ ਤਰ੍ਹਾਂ ਜੁੜੇ ਹੋਣਾ ਆਇਆ ਹੈ। ਇਹੋ ਕਾਰਨ ਹੈ ਕਿ ਜਿੱਥੇ ਪਹਿਲਾਂ ਪਹਿਲ ਉਸ ਨੇ ਪੰਜਾਬੀ ਲੋਕ-ਸਾਹਿਤ ਦੇ ਇਕੱਤਰੀਕਰਣ ਦਾ ਵੱਡਾ ਕਾਰਜ ਆਰੰਭਿਆ ਉਥੇ ਉਸ ਨੂੰ ਸੰਪੂਰਨ ਵੀ ਕੀਤਾ।ਹੁਣ ਉਸ ਨੇ ਇਸ ਸਮੱਗਰੀ ਦੀ ਵਿਗਿਆਨਕ ਢੰਗ ਨਾਲ ਵਿਆਖਿਆ ਕਰਕੇ ਪੰਜਾਬੀ ਸਮਾਜ ਅਤੇ ਸਭਿਆਚਾਰ ਨਾਲ ਸਬੰਧਿਤ ਵਿਗਿਆਨੀਆਂ ਦੀ ਮਾਨਸਿਕਤਾ ਨੂੰ ਪਕੜਨ ਦਾ ਯਤਨ ਕੀਤਾ ਹੈ ਕਿਉਂਕਿ ਉਹ ਸਮਝਦੇ ਹਨ ਪੰਜਾਬੀ ਲੋਕ-ਸਾਹਿਤ ਪੰਜਾਬੀ ਲੋਕ ਜੀਵਨ ਦਾ ਦਰਪਣ ਹੀ ਹੈ ਅਤੇ ਜੇਕਰ ਪੰਜਾਬ ਦੇ ਲੋਕਾਂ ਦੀ ਰੂਹ ਨੂੰ ਪਛਾਣਨਾ ਹੈ ਤਾਂ ਇਹ ਜ਼ਰੂਰੀ ਹੈ ਕਿ ਉਨ੍ਹਾਂ ਲੋਕਾਂ ਦੇ ਗੀਤਾਂ ਦਾ ਅਧਿਐਨ ਕੀਤਾ ਜਾਵੇ ਅਤੇ ਉਹ ਅਧਿਐਨ ਉਹ ਕਰ ਵੀ ਰਹੇ ਹਨ।) ਸੁਖਦੇਵ ਮਾਦਪੁਰੀ ਦਾ ਸਬੰਧ ਲੋਕਧਾਰਾ ਨਾਲ ਛੋਟੀ ਉਮਰ ਤੋਂ ਹੀ ਰਿਹਾ ਹੈ ਕਿਉਂਕਿ ਉਹ ਜੰਮਿਆ ਪਲਿਆ ਹੀ ਲੋਕਧਾਰਾ ਦੇ ਵਿਰਸੇ ਵਿਚ ਹੈ। ਉਨ੍ਹਾਂ ਦਾ ਜਨਮ 12 ਜੂਨ, 1935 ਵਿਚ ਪਿੰਡ ਮਾਦਪੁਰ ਜ਼ਿਲ੍ਹਾ ਲੁਧਿਆਣਾ ਵਿਖੇ ਸਰਦਾਰ ਮਹਿੰਦੀ ਸ਼ਗਨਾਂ ਦੀ/ 12