ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/141

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਤਨਾਜਾ

90.
ਕਾਣਿਆਂ ਵੇ ਕੱਜ ਮਾਰਿਆ
ਕਾਹਨੂੰ ਆਇਆ ਸੰਸਾਰ
ਹੱਥ ਨਾ ਬੰਨ੍ਹਿਆਂ ਕੰਗਣਾ
ਤੇਰੇ ਬੂਹੇ ਨਾ ਬੈਠੀ ਨਾਰ
ਕਾਣਿਆਂ ਵੇ ਕਜ ਮਾਰਿਆ
ਕਦੀ ਚੱਲੀਂ ਸਾਡੇ ਖੇਤ
ਗੰਨਾ ਦੇਵਾਂ ਪੱਟ ਕੇ
ਤੇਰੀ ਅੱਖ ਚ ਪਾਵਾਂ ਰੇਤ

91.
ਸਾਡਾ ਬਾਹਮਣ ਲਾਡਲਾ ਕੰਨੀਂ ਸੋਨੇ ਦਾ ਬਾਲਾ
ਕੁੜਮਾਂ ਦਾ ਬਾਹਮਣ ਲਾਡਲਾ
ਕੰਨੀਂ ਗੱਤੇ ਦਾ ਪਹੀਆ
ਕੁੜਮਾਂ ਦਾ ਬਾਹਮਣ ਕਿੱਥੇ ਵਿਆਹਿਆ
ਕੋਟਲੀ ਜੀ ਕੋਟਲੀ
ਕੁੜਮਾਂ ਦੇ ਬਾਹਮਣ ਨੂੰ ਕੀ ਕੁਝ ਦੇਈਏ
ਦੇਈਏ ਜੂੰਆਂ ਦੀ ਪੋਟਲੀ ਜੀ ਪੋਟਲੀ
ਕੁੜਮਾਂ ਦਿਆ ਵੇ ਬਾਹਮਣਾ
ਮੋਤੀ ਕਰਕੇ ਜਾਣੀ
ਕੁੜਮਾਂ ਦਾ ਬਾਹਮਣ ਕਿੱਥੇ ਵਿਆਹਿਆ
ਧੂਰੀ ਜੀ ਧੂਰੀ
ਕੁੜਮਾਂ ਦੇ ਬਾਹਮਣ ਨੂੰ ਕੀ ਕੁਝ ਦਿੱਤਾ
ਦਿੱਤੀ ਕੁੱਤੀ ਬੂਰੀ ਜੀ ਬੂਰੀ
ਕੁੜਮਾਂ ਦਿਆ ਵੇ ਬਾਹਮਣਾ

ਮਹਿੰਦੀ ਸ਼ਗਨਾਂ ਦੀ/ 145