ਸਮੱਗਰੀ 'ਤੇ ਜਾਓ

ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/142

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹਨੂੰ ਝੋਟੀ ਕਰਕੇ ਜਾਣੀਂ
ਕੁੜਮਾਂ ਦਾ ਬਾਹਮਣ ਕਿੱਥੇ ਵਿਆਹਿਆ
ਘਨੌਰੀ ਜੀ ਘਨੌਰੀ
ਕੁੜਮਾਂ ਦੇ ਬਾਹਮਣ ਨੂੰ ਕੀ ਕੁਝ ਦਿੱਤਾ
ਦਿੱਤੀ ਫੁੱਟੀ ਜੀ ਤੌੜੀ
ਕੁੜਮਾਂ ਦਿਆ ਵੇ ਬਾਹਮਣਾ
ਗਾਗਰ ਕਰਕੇ ਜਾਣੀ

92.
ਆਮਦੜੀਏ ਵੇ ਵੀਰਾ ਸਾਹਮਣੇ ਚੁਬਾਰੇ
ਤੇਰੀ ਮਾਂ ਰੁਪਿਆ ਬਾਰੇ
ਤੇਰੀ ਸੱਸ ਬੜੀ ਬਦਕਾਰ
ਉਧਲ ਆਈ ਕੁੜਮਾਂ ਨਾਲ
ਆਮਦੜੀਏ ਘਰ ਸੇਹੀੜੇ
ਆਮਦੜੀਏ ਵੀਰਾ ਆਪਣੀ ਹਵੇਲੀ
ਤੇਰੀ ਮਾਂ ਫਿਰੇ ਅਲਬੇਲੀ
ਤੇਰੀ ਸੱਸ ਬੜੀ ਬਦਕਾਰ
ਉਧਲ ਆਈ ਕੁੜਮਾਂ ਨਾਲ
ਆਮਦੜੀਏ ਘਰ ਸੇਹੀੜੇ

93.
ਸਾਡਾ ਗੋਹਾ ਗਿੱਲਾ ਵੇ
ਇਸ ਰਾਣੀ ਉੱਤੇ ਬਿੱਲਾ ਵੇ
ਸਾਡੀਆਂ ਬੀਹੀਆਂ ਗਿੱਲੀਆਂ
ਇਸ ਰਾਣੀ ਦੀ ਗੋਦੀਂਂ ਬਿੱਲੀਆਂ

94.
ਨੀ ਭਜਨੋ ਨਖਰੋ
ਜੱਟ ਨਾਲ਼ ਵੱਢਦੀ ਸੀ ਹਾੜ੍ਹੀ
ਨੀ ਤੂੰ ਕਿੱਥੇ ਦੇਖੀ
ਜੱਟ ਨਾਲ਼ ਵਢਦੀ ਹਾੜ੍ਹੀ

ਮਹਿੰਦੀ ਸ਼ਗਨਾਂ ਦੀ/146