ਸਮੱਗਰੀ 'ਤੇ ਜਾਓ

ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/143

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੀ ਮੈਂ ਓਥੇ ਦੇਖੀ
ਨੂਰ ਮਹਿਲ ਦੇ ਝਾੜੀ
ਨੀ ਜੱਟ ਛਾਵੇਂ ਬੈਠਾ
ਆਪ ਵੱਢਦੀ ਸੀ ਹਾੜੀ

95.
ਤੂੰ ਘੁੰਮ ਮੇਰਿਆ ਚਰਖਿਆ
ਲਟਕ ਗਲ ਦਿਆ ਹਾਰਾ
ਭਿੰਦਰ ਨਖਰੋ ਦੀ
ਕੋਈ ਲੈ ਗਿਆ ਘੱਗਰੀ
ਤੇ ਕੋਈ ਲੈ ਗਿਆ ਨਾਲ਼ਾ
ਨੀ ਕੀ ਕਰਨੀ ਘੱਗਰੀ
ਤੇ ਕੀ ਕਰਨਾ ਨਾਲਾ਼
ਤੇੜ ਪਾਉਣੀ ਘੱਗਰੀ
ਨੋਫ਼ੇ ਪਾਉਣਾ ਨਾਲਾ

96.
ਮੇਰੇ ਰਾਮ ਜੀ
ਭਰੇ ਬਾਜ਼ਾਰ ਵਿਚ ਤੇਲ ਦੀ ਕੜਾਹੀ
ਮੇਰੇ ਰਾਮ ਜੀ
ਭਰੇ ਬਾਜ਼ਾਰ ਵਿਚ ਤੇਲ ਦੀ ਕੜਾਹੀ
ਮੇਰੇ ਰਾਮ ਜੀ
ਸੰਤੋ ਕੁੜੀ ਦਾ ਯਾਰ ਹੈ ਹਲਵਾਈ
ਮੇਰੇ ਰਾਮ ਜੀ
ਸੰਤੋ ਕੁੜੀ ਦਾ ਯਾਰ ਹੈ ਹਲਵਾਈ
ਮੇਰੇ ਰਾਮ ਜੀ
ਅੱਧੜੀ ਕੁ ਰਾਤ ਉਹਨੂੰ ਦੇ ਗਿਆ ਮਠਿਆਈ
ਮੇਰੇ ਰਾਮ ਜੀ
ਅੱੱਧੜੀ ਕੁ ਰਾਤ ਉਹਨੂੰ ਦੇ ਗਿਆ ਮਠਿਆਈ
ਮੇਰੇ ਰਾਮ ਜੀ
ਯਾਰ ਦੀ ਮਠਿਆਈ ਉਹਨੇ ਰਤਾ-ਰਤਾ ਵਰਤਾਈ

{c|ਮਹਿੰਦੀ ਸ਼ਗਨਾਂ ਦੀ/147|}}