ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/145

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛਮਕਾਂ ਮਾਰ ਜਗਾਉਂਦਾ ਸੀ
ਨੀ ਨਖਰੋਲੋ
ਝਿੜੀ ਵਾਲਾ ਬਾਬਾ ਬਲਾਉਂਦਾ ਸੀ

98.
ਪੋਸਤ ਦਾ ਕੀ ਬੀਜਣਾ ਵੇ
ਜੀਹਦੇ ਪੋਲੇ ਡੋਡੇ
ਪੋਸਤ ਦਾ ਕੀ ਬੀਜਣਾ ਵੇ
ਜੀਹਦੇ ਪੋਲੇ ਡੋਡੇ
ਸੰਤੋ ਕੁੜੀਆਂਂ ਯਾਰਨੀ
ਵੇ ਸਾਡੇ ਮਹਿਲੀਂ ਬੋਲੇ
ਸੰਤੋ ਕੁੜੀਆਂ ਯਾਰਨੀ
ਸਾਡੇ ਮਹਿਲੀਂ ਬੋਲੇ
ਦਿਨ ਨੂੰ ਬੋਲੇ ਚੋਰੀਓਂ
ਵੇ ਰਾਤੀ ਸੈਂਤਕ ਬੋਲੋ
ਦਿਨ ਨੂੰ ਬੋਲੇ ਚੋਰੀਓਂਂ
ਰਾਤੀਂ ਸੈਂਤਕ ਬੋਲੇ

ਦਿਨ ਨੂੰ ਖੋਹਲੇ ਮੋਰੀਆਂ
ਵੇ ਰਾਤੀਂ ਫਾਟਕ ਖੋਹਲੇ
ਦਿਨ ਨੂੰ ਖੋਹਲੇ ਮੋਰੀਆਂ
ਰਾਤੀਂ ਫਾਟਕ ਖੋਹਲੇ
ਦਿਨ ਨੂੰ ਖਿਡਾਵੇ ਬੀਬੀਆਂ
ਵੇ ਰਾਤੀਂ ਲਾਲ ਖਿਡਾਵੇ
ਦਿਨ ਨੂੰ ਖਿਡਾਵੇ ਬੀਬੀਆਂ
ਰਾਤੀਂ ਲਾਲ ਖਿਡਾਵੇ

99.
ਮੇਰੀ ਆਰਸੀਏ ਨੀ
ਕਿਹੜੀ ਕੁੜੀ ਦਾ ਡੂੰਘਾ ਥੱਲਾ ਡੂਬਕੂੰ-ਡੁਬਕੂੰੰ
ਮੇਰੀ ਆਰਸੀਏ ਨੀ

ਮਹਿੰਦੀ ਸ਼ਗਨਾਂ ਦੀ/ 149