ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/147

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੜੀਏ ਭਿੜੀਏ ਰੋਟੀ ਨਾ ਛੱਡੀਏ
ਕੌਣ ਮਨਾਉ ਤੈਨੂੰ ਨਿੱਤ
ਨੀ ਨਖੱਤੀਏ ਕੌਣ ਮਨਾਊ ਤੈਨੂੰ ਨਿੱਤ
ਲੜੀਏ ਭਿੜੀਏ ਭੰਜੇ ਨਾ ਪਈਏ
ਕੀੜੇ ਪਤੰਗੇ ਦੀ ਰੁੱਤ
ਨੀ ਨਖੱਤੀਏ ਕੀੜੇ ਪਤੰਗੇ ਦੀ ਰੁੱਤ

102.
ਭਜਨੋ ਨੀ
ਤੇਰਾ ਢਿੱਡ ਬੜਾ ਚਟ ਕੂਣਾ
ਨੀ ਤੂੰ ਖਾਂਦੀ ਸਭਨਾਂ ਤੋਂ ਦੂਣਾ

103.
ਮੱਕੀ ਦਾ ਦਾਣਾ ਰਾਹ ਵਿਚ ਵੇ
ਬਚੋਲਾ ਨੀ ਰਖਣਾ ਵਿਆਹ ਵਿਚ ਵੇ
ਮੱਕੀ ਦਾ ਦਾਣਾ ਦਰ ਵਿਚ ਵੇ
ਬਚੋਲਾ ਨੀ ਰੱਖਣਾ ਘਰ ਵਿਚ ਵੇ
ਮੱਕੀ ਦਾ ਦਾਣਾ ਟਿੰਡ ਵਿਚ ਵੇ
ਬਚੋਲਾ ਨੀ ਰਖਣਾ ਪਿੰਡ ਵਿਚ ਵੇ
ਮੱਕੀ ਦਾ ਦਾਣਾ ਖੂਹ ਵਿਚ ਵੇ
ਬਚੋਲਾ ਨੀ ਰਖਣਾ ਜੂਹ ਵਿਚ ਵੇ
.

ਮਹਿੰਦੀ ਸ਼ਗਨਾਂ ਦੀ/ 151