ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/152

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੈਸਾ ਵੀ ਕਰਨੀਂ ਬਾਬਾ ਠੀਕਰੀ
ਦਿਲ ਕਰਲੀੰ ਦਰਿਆ
ਲਾਡਲੇ ਪੋਤੇ ਨੂੰ ਵਿਆਹ ਕੇ
ਸੋਭਾ ਲੈ ਘਰ ਆ

ਦੰਮਾਂ ਦਾ ਬੰਨ੍ਹ ਲੈ ਚੌਂਤਰਾ ਬਾਪੂ ਜੀ
ਮੋਹਰਾਂ ਦਾ ਲਾ ਲੋ ਜੀ ਢੇਰ
ਦੰਮ ਬਥੇਰੇ ਆਉਣਗੇ
ਕਦੀ ਸਮਾਂ ਨਾ ਆਵੇ ਫੇਰ

ਕਹਿੰਦੇ ਨੇ ਛੋਟਾ ਦਿਓਰ ਭਾਬੀਆਂ ਦਾ ਗਹਿਣਾ। ਭਾਬੀ ਆਪਣੇ ਦਿਓਰ
ਦੇ ਵਿਆਹ ਵਿਚ ਧਮਾਲਾਂ ਪਾਉਂਦੀ ਥੱਕਦੀ ਨਹੀਂ, ਲੋਹੜੇ ਦਾ ਚਾਅ ਚੜ੍ਹ ਜਾਂਦਾ
ਹੈ ਉਸ ਨੂੰ ਤੇ ਉਹਦਾ ਪੱਬ ਧਰਤੀ 'ਤੇ ਨਹੀਂ ਲੱਗਦਾ। ਜੰਜ ਦੇ ਦਿਓਰ ਦੀਆ
ਅੱਖਾਂ ਵਿਚ ਭਾਬੀਆਂ ਵਲੋਂ ਸੁਰਮਾ ਪਾਉਣ ਦੀ ਰਸਮ ਕੀਤੀ ਜਾਂਦੀ ਹੈ। ਇਸ
ਅਵਸਰ ’ਤੇ ਭਾਬੀਆਂ ਮਧੁਰ ਸੁਰ ਵਿਚ ਹੇਅਰੇ ਲਾਉਂਦੀਆਂ ਹਨ:

ਪਹਿਲੀ ਸਲਾਈ ਦਿਓਰਾ ਰਸ ਭਰੀ
ਦੂਜੀ ਗੁਲ ਅਨਾਰ
ਤੀਜੀ ਸਲਾਈ ਤਾਂ ਪਾਵਾਂ
ਜੇ ਮੋਹਰਾਂ ਦੇਵੇਂ ਚਾਰ

ਸਿਖ਼ਰ ਦੁਪਹਿਰੇ ਦਿਓਰਾ ਜੰਨ ਚੜ੍ਹਿਆ
ਕੋਈ ਧੁੱਪ ਲੱਗੇ ਕੁਮਲਾ
ਜੇ ਮੈਂ ਹੋਵਾਂ ਬਦਲੀ ਵੇ ਦਿਓਰਾ ਸੋਹਣਿਆਂ
ਸੂਰਜ ਲਵਾਂ ਛੁਪਾ

ਦਿਓਰ ਪ੍ਰਤੀ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਜ਼ਾਹਰ ਕਰਦੀ ਹੋਈ
ਭਾਬੀ ਨਵੇਂ ਤੋਂ ਨਵੇਂ ਹੇਅਰੇ ਨੂੰ ਜਨਮ ਦੇਂਦੀ ਹੈ:

ਤੇਰਾ ਵੀ ਬੋਲਿਆ ਦਿਓਰਾ ਲਿਖ ਧਰਾਂ
ਕੋਈ ਸੱਜੇ ਕੌਲ਼ੇ ਦੇ ਨਾਲ

ਮਹਿੰਦੀ ਸ਼ਗਨਾਂ ਦੀ/156