ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਤੇਰੇ ਨਾਲ਼ ਹੇਰਾ ਕੀ ਲਾਵਾਂ
1.
ਕਿਥੋਂ ਨੀ ਬੀਬੀ ਹੇਰਾ ਜਰਮਿਆ
ਕਿਥੋਂ ਹੋਇਆ ਸਬੂਤ
ਜੀਭ ਇਹਦੀ ਮਾਂ ਬਣੇ
ਬੁਲ੍ਹ ਬਨਣਗੇ ਪਿਓ
2.
ਇੱਈਂ ਵੇ ਭਰਿਆ ਕਿਸ਼ਨ ਸਿਹਾਂ ਟੋਕਰਾ
ਰੋੜੀਂ ਭਰਿਆ ਖੂਹ
ਤੇਰੇ ਨਾਲ਼ ਹੇਰਾ ਕੀ ਲਾਵਾਂ
ਤੇਰਾ ਖੱਖਰ ਖਾਧਾ ਮੂੰਹ
3.
ਹਰੀਆਂ ਵੇ ਚੜ੍ਹਾਵਾਂ ਚੂੜੀਆਂ
ਪੀਲੇ ਚੜ੍ਹਾਵਾਂ ਬੰਦ
ਤੇਰੋ ਨਾਲ਼ ਹਰਾ ਕੀ ਲਾਵਾਂ
ਤੇਰੇ ਘੁਣਖੀ ਖਾਧੇ ਦੰਦ
4.
ਗੱਡਾ ਵੀ ਜਾਵੇ ਰੜੇ ਰੜੇ
ਗੱਡੀ ਜਾਵੇ ਲੀਹ
ਜੇ ਤੈਨੂੰ ਹੇਰਾ ਨਾ ਆਵੇ
ਮੇਰੀ ਚੱਕੀ ਬੈਠ ਕੇ ਪੀਹ
5.
ਉਰਲਾ ਕੋਠਾ ਤਿਲ੍ਹਕਣਾ
ਪਰਲੇ ਪੈਂਦੀ ਗਲੀ਼
ਤੇਰੇ ਨਾਲ਼ ਹੇਰਾ ਕੀ ਲਾਵਾਂ
ਤੇਰੇ ਬੁਲ੍ਹ 'ਤੇ ਪੈਂਦੀ ਨਲੀ਼
ਮਹਿੰਦੀ ਸ਼ਗਨਾਂ ਦੀ/ 162