ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
6.
ਸਾਡੇ ਵੀ ਗੋਰੇ ਛੱਪੜੀ
ਉਪਰ ਤਰੇਂਦੇ ਵਿੱਢ
ਤੇਰੇ ਨਾਲ਼ ਹਰਾ ਕੀ ਲਾਵਾਂ
ਤੇਰਾ ਭੜੋਲੇ ਵਰਗਾ ਢਿੱਡ
7.
ਗੱਡਾ ਵੀ ਜਾਂਦਾ ਰੜੇ ਰੜੇ
ਕੋਈ ਗੱਡੀ ਜਾਵੇ ਲੀਹ
ਜੇ ਤੈਨੂੰ ਹੇਰਾ ਨਾ ਆਵੇ
ਮੇਰੀ ਚੱਕੀ ਬੈਠ ਕੇ ਪੀਹ
8.
ਚੱਕੀ ਵੀ ਤੇਰੀ ਭੰਨ ਸਿੱਟਾਂ
ਟੁਕੜੇ ਕਰਦੀ ਚਾਰ
ਖਸਮ ਤੇਰੇ ਨੂੰ ਵੇਚ ਕੇ
ਤੈਨੂੰ ਲਜਾਵਾਂ ਆਪਣੇ ਨਾਲ਼
9.
ਬੋਹੀਆ ਵੀ ਮੇਰਾ ਬਾਂਸ ਦਾ
ਨੌਂ ਛਟੀਆਂ ਦੀ ਬਾੜ
ਜੇ ਤੈਨੂੰ ਹੇਰਾ ਨਾ ਆਵੇ
ਤੂੰ ਬਣ ਮੇਰੇ ਕੰਤ ਦੀ ਨਾਰ
10.
ਹਰੀਆਂ ਵੀ ਚੜ੍ਹਾਵਾਂ ਚੂੜੀਆਂ
ਪੀਲੇ ਲਗਾਵਾਂ ਬੰਦ
ਤੇਰੇ ਨਾਲ ਹੇਰਾ ਕੀ ਲਾਵਾਂ
ਤੇਰੇ ਧੁਨਖੀ ਖਾਧੇ ਦੰਦ
ਮਹਿੰਦੀ ਸ਼ਗਨਾਂ ਦੀ 163