ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

11.
ਇੱਟੀਂ ਵੀ ਭਰਿਆ ਟੋਕਰਾ
ਇੱਟ ਰੋੜੇ ਭਰਿਆ ਖੂਹ
ਤੇਰੇ ਨਾਲ ਹੇਰਾ ਕੀ ਲਾਵਾਂ
ਤੇਰਾ ਖੁਣਖੀ ਖਾਧਾ ਮੂੰਹ

12.
ਛੱਲੇ ਪਹਿਨਾਂ ਛਨ ਛਣੇ
ਕੋਈ ਛਾਪਾਂ ਪਹਿਲਾਂ ਚਾਰ
ਡਰਦੀ ਹੇਰਾ ਨਾ ਲਾਵਾਂ
ਮੈਂ ਤਾਂ ਬੁਰੇ ਕੰਤ ਦੀ ਨਾਰ

13.
ਹਰੇ ਵੇ ਸਾਫ਼ੇ ਵਾਲ਼ਿਆ
ਤੇਰੇ ਸਾਫ਼ੇ 'ਤੇ ਬੈਠੀ ਜੂੰ
ਤੇਰੇ ਨਾਲ ਹਰਾ ਕੀ ਲਾਵਾਂ
ਤੇਰਾ ਖੋਖਰ ਖਾਧਾ ਮੂੰਹ

14.
ਖਿੜਿਆ ਫੁੱਲ ਗੁਲਾਬ ਦਾ
ਉਹਦੀ ਕੜ ਕੜ ਬਣੇ ਗ਼ੁਲਕੰਦ
ਤੇਰੇ ਨਾਲ ਹੇਰਾ ਕੀ ਲਾਵਾਂ
ਜੀਹਦੇ ਘੁਣਖੀ ਖਾਧੇ ਦੰਦ

15.
ਹੇਅਰੇ ਬਥੇਰੇ ਜਾਣਦੀ
ਹੇਰਿਆਂ ਦਾ ਲਾਵਾਂ ਢੇਰ
ਅੱਜ ਹੈ ਕੰਮ ਜ਼ਰੂਰ ਦਾ
ਹੇਅਰੇ ਲਾਵਾਂਗੇ ਫੇਰ
.

ਮਹਿੰਦੀ ਸ਼ਗਨਾ ਦੀ/164