ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/164

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

31.
ਤੇਰੇ ਵੀ ਵੀਰਾ ਰੂਪ ਦੀ
ਕੋਈ ਮਾਲ਼ਾ ਲਵਾਂ ਵੇ ਪਰੋ
ਵਿਚ ਪਰੋਵਾਂ ਲਾਲੜੀ
ਜੀਹਦੀ ਝਿਲਮਿਲ ਝਿਲਮਿਲ ਕੇ ਹੋ

32.
ਤੇਰੇ ਵੇ ਵੀਰਾ ਰੂਪ ਦੇ
ਕੋਈ ਦਿੱਲੀ ਛੱਪਣ ਅਖ਼ਬਾਰ
ਝੁਕ ਝੁਕ ਵੇਖਣ ਸਾਲੀਆਂ
ਲੁਕ ਲੁਕ ਦੇਖੇ ਨਾਰ

33.
ਚੰਨਣ ਚੌਕੀ ਬੈਠ ਕੇ ਵੀਰਾ
ਸਭ ਨੂੰ ਕਰੀਂ ਵੇ ਸਲਾਮ
ਸਭੇ ਸੀਸਾਂ ਦੇਣਗੇ
ਤੈਨੂੰ ਰਾਜੀ ਰੱਖੂ ਵੇ ਭਗਵਾਨ

34.
ਜੰਨ ਚੜ੍ਹੀ ਵੀਰਾ ਹੱਸ ਕੇ
ਬਹੂ ਲਿਆਈਂ ਮੁਟਿਆਰ
ਅੰਗ ਹੋਵੇ ਪਤਲੀ
ਜਿਹੜੀ ਸੋਹੇ ਬੂਹੇ ਦੇ ਬਾਰ

35.
ਕਿਉਂ ਖੜਾ ਵੀਰਾ ਕਿਉਂ ਖੜਾ
ਕਿਉਂ ਖੜਾ ਦਿਲਗੀਰ
ਦਾਤ ਬਥੇਰੀ ਦੇਣਗੇ
ਤੇਰੇ ਲੜ ਲਾਉਣਗੇ ਹੀਰ

ਮਹਿੰਦੀ ਸ਼ਗਨਾ ਦੀ/168