ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/165

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

36.
ਕਿਉਂ ਖੜਾ ਵੀਰਾ ਕਿਉਂ ਖੜਾ
ਕਿਉਂ ਖੜਾ ਦਿਲਗੀਰ
ਗੱਡਾ ਦੇਣਗੇ ਦਾਜ ਦਾ
ਤੇਰੇ ਮਗਰ ਲਾਉਣਗੇ ਹੀਰ

37.
ਕਹੀਆਂ ਕ ਦੇਖੀਆਂ ਵੀਰਾ ਸਾਲ਼ੀਆਂ
ਕਹੀ ਕਿ ਦੇਖੀ ਨਾਰ
ਚੂੜੇ ਵਾਲੀਆਂ ਬੀਬੀ ਸਾਲ਼ੀਆਂ
ਕੋਈ ਘੁੰਗਟ ਵਾਲ਼ੀ ਨਾਰ

38.
ਜੁੱਤੀ ਤਾਂ ਤੇਰੀ ਮੈਂ ਕੱਢਾਂ
ਵੀਰਾ ਸੁੱਚੀ ਜ਼ਰੀ ਦੇ ਨਾਲ
ਝੁਕ ਝੁਕ ਦੇਖਣ ਸਾਲ਼ੀਆਂ
ਲੁਕ ਲੁਕ ਦੇਖੇ ਨਾਰ

39.
ਡੱਬੀ ਵੇ ਵੀਰਾ ਕੰਚ ਦੀ
ਵਿਚ ਸੋਨੇ ਦੀ ਤਾਰ
ਕਹੀਆਂ ਕੁ ਦਿੱਤੀਆਂ ਰੋਟੀਆਂ
ਕਹੀ ਕੁ ਦਿੱਤੀ ਦਾਤ

40.
ਡੱਬੀ ਨੀ ਭੈਣੇ ਮੇਰੀ ਕੰਚ ਦੀ
ਵਿਚ ਚਮਕਦੀ ਤਾਰ
ਚੰਗੀਆਂ ਦਿੱਤੀਆਂ ਰੋਟੀਆਂ
ਚੰਗੀ ਦਿੱਤੀ ਦਾਤ

ਮਹਿੰਦੀ ਸ਼ਗਨਾ ਦੀ/169