ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/168

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


50.
ਕੋਠੇ 'ਤੇ ਦੋ ਬੱਤਖ਼ਾਂ
ਕਰਦੀਆਂ ਬੱਤੋ ਬੱਤ
ਧੀਆਂ ਵਾਾਾਲ਼ਿਆਂ ਦੀ ਬੇਨਤੀ
ਅਸੀਂ ਬੰਨ੍ਹ ਖੜੋਤੇ ਹੱਥ

51.
ਤੇਜੋ ਕੁੜੀਏ ਵੱਟੀਂ-ਵੱਟੀਂ ਫਿਰ ਲੈ
ਛੋਲਿਆਂ ਦੇ ਸਾਗ ਨੂੰ ਨੀ
ਬੜਾ ਰੰਗ ਲੱਗ ਗਿਆ
ਰੰਗ ਲੱਗ ਗਿਆ ਬਾਪੂ ਦੇ ਬਾਗ ਨੂੰ ਨੀ

52.
ਆ ਜੋ ਬਈ ਬੈਠ ਜਾਓ
ਹਰੀ ਕਿੱਕਰ ਦੀ ਛੌੌਂ
ਵਿਹੜਾ ਮੇਰੇ ਬਾਪੂ ਜੀ ਦਾ
ਕੋਈ ਬੈਠੇ ਮਹਾਜਨ ਲੋਕ
.

ਮਹਿੰਦੀ ਸ਼ਗਨਾ ਦੀ/172