ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/170

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

57.
ਕੋਠੇ ਪਰ ਕੋਠੜੀ
ਉੱਤੇ ਪਾਵਾਂ ਮੱਕੀ
ਜਿੱਥੇ ਭੈਣ ਨੂੰ ਦੇਖ ਲਾਂ
ਘੁੱਟ ਕੇ ਪਾਵਾਂ ਜੱਫ਼ੀ .

58.
ਕੋਠੇ ਪਰ ਕੋਠੜੀ
ਖੜੀ ਸੁਕਾਵਾਂ ਕੇਸ
ਪੈਸੇ ਦੇ ਲੋਭੀ ਮਤ ਬਣਿਓ
ਖ਼ਤ ਪਾਇਓ ਹਮੇਸ਼

59.
ਛੰਨਾ ਭਰਿਆ ਮਾਸੜਾ ਦੁੱਧ ਦਾ
ਕੋਈ ਘੁੱਟੀਂ-ਘੁੱਟੀਂ ਪੀ
ਜੇ ਥੋਡਾ ਪੁੱਤ ਹੈ ਲਾਡਲਾ
ਸਾਡੀ ਪੁੱਤਾਂ ਬਰਾਬਰ ਧੀ

60.
ਸੂਹੇ ਨੀ ਭੈਣੇ ਤੇਰੇ ਕੱਪੜੇ
ਕਾਲ਼ੇ ਕਾਲ਼ੇ ਕੇਸ
ਧਨ ਜਿਗਰਾ ਤੇਰੇ ਬਾਪ ਦਾ
ਜੀਹਨੇ ਦਿੱਤੀ ਪਰਾਏ ਦੇਸ

61.
ਲਾਲ ਨੀ ਭੈਣੇ ਤੇਰੇ ਕੱਪੜੇ
ਕੋਈ ਕਾਲ਼ੇ ਤੇਰੇ ਨੀ ਕੇਸ
ਮਾਂ-ਪਿਓ ਨੇ ਡੋਲ਼ੇ ਪਾ ਦਿੱਤੀ
ਕੋਈ ਖਾਈਂ ਆਪਣੇ ਨੀ ਲੇਖ

ਮਹਿੰਦੀ ਸ਼ਗਨਾ ਦੀ/174