ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/171

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


62.
ਤੁਰ ਚਲੀ ਭੈਣੇ ਤੁਰ ਚੱਲੀ
ਤੁਰੀ ਨਿੰਮ ਦੇ ਨਾਂ ਹੇਠ
ਤੈਨੂੰ ਰੋਣ ਨਿੰਮ ਦੀਆਂ ਟਾਹਣੀਆਂ
ਤੇਰੇ ਭਿੱਜ ਗਏ ਕਾਲ਼ੇ ਨੀ ਕੇਸ

63.
ਕਿੱਕਰੇ ਨੀ ਕੰਡਿਆਲੀਏ
ਤੇਰੇ ਤੁੱੱਕੀੰ ਪੈ ਗਏ ਬੀ
ਅੰਕ ਸਹੇਲੀ ਛੱਡ ਕੇ
ਮੇਰਾ ਕਿਤੇ ਨਾ ਲੱਗਦਾ ਜੀ

64.
ਵੱਸ ਨਹੀਂ ਭੈਣੇ ਵਸ ਨਹੀਂ
ਨਹੀਂ ਚੱਲਾਂ ਮੈਂ ਤੇਰੇ ਨਾਲ਼
ਮਾਪੇ ਦੇਣਗੇ ਗਾਲ਼ੀਆਂ
ਕੋਈ ਲੋਕੀ ਕਰੂ ਵਿਚਾਰ

65.
ਦੋ ਕਬੂਤਰ ਰੰਗਲੇ
ਚੁਗਦੇ ਨਦੀਓਂ ਪਾਰ
ਸਾਡੀ ਭੈਣ ਨੂੰ ਇਉਂ ਰੱਖਿਓ
ਜਿਉਂ ਫੁੱਲਾਂ ਦਾ ਹਾਰ

ਮਹਿੰਦੀ ਸ਼ਗਨਾ ਦੀ/175