ਸਮੱਗਰੀ 'ਤੇ ਜਾਓ

ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/175

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

79.
ਸੁੱਕਾ ਫੁੱਲ ਗੁਲਾਬ ਦਾ
ਮੇਰੀ ਝੋਲੀ ਆਣ ਪਿਆ
ਚੰਗੀ ਭਲੀ ਮੇਰੀ ਜਾਨ ਨੂੰ
ਝੋਰਾ ਲੱਗ ਗਿਆ

80.
ਤਿੱਤਰੀ ਵੀ ਹੋਵਾਂ ਉਡ ਜਾਵਾਂ
ਮੈਂ ਡਿੱਗਾਂ ਕੰਤ ਦੇ ਬਾਰ
ਡਰਦੀ ਕੂਕ ਨਾ ਮਾਰਦੀ
ਬੁਰੇ ਕੰਤ ਦੀ ਨਾਰ

81.
ਪੁੱਤ ਵੀ ਸੱਸੇ ਤੈੈਂ ਜਣਿਆਂ
ਕੋਈ ਜਣਿਆ ਗੋਹੇ ਦਾ ਪਿੰਨ
ਲੋਕਾਂ ਭਾਣੇ ਚਤੁਰ ਹੈ
ਮੇਰੇ ਭਾ ਦਾ ਜਿੰਨ

82.
ਸਰਹਾਣੇ ਬੰਨ੍ਹੀਂ ਬਾਂਦਰੀ
ਪੈਂਦੇ ਬੰਨ੍ਹਿਆ ਕੁੱਤਾ
ਵੇ ਲੈਣ ਕਿਉਂ ਨੀ ਆਉਂਦਾ
ਕੁਪੱਤੀ ਮਾਂ ਦਿਆ ਪੁੱਤਾ

83.
ਸੰਦਲੀ ਚਾਦਰ ਵਾਲ਼ੀਏ
ਤੇਰੀ ਚਾਦਰ ਤੇ ਬੈਠੀ ਜੂੰ
ਹੋਰਨਾਂ ਨੇ ਪਤੀ ਛੋਡਤੇ
ਤੇਰੇ ਪਤੀ ਨੇ ਛੋਡੀ ਤੂੰ
.

ਮਹਿੰਦੀ ਸ਼ਗਨਾ ਦੀ/179