ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/176

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੁੱਸਿਆ ਹੈ ਭਗਵਾਨ


84.
ਭਗਵੇਂ ਬੀਬੀ ਤੇਰੇ ਕਪੜੇ
ਕੋਈ ਕਾਲ਼ੇ ਤੇਰੇ ਕੇਸ
ਪਰ ਜਿਗਰਾ ਤੇਰੇ ਮਾਪਿਆਂ ਦਾ
ਜੀਹਨੇ ਤੋਰੀ ਬਗਾਨੇ ਦੇਸ

85.
ਬੁਢਿਆ ਵੇ ਬੁੱਢ ਕੰਜਰਾ
ਥਰ ਥਰ ਕੰਬੇ ਦੇਹ
ਜਾਂ ਤੂੰ ਰੱਬਾ ਚੱਕ ਲੈ
ਜਾਂ ਫੇਰ ਜੁਆਨੀ ਦੇਹ

86.
ਵੇਲੇ ਨੀ ਅਣਫ਼ਲੀਏ ਵੇਲੇ
ਰਹੀ ਬਣਾਂ ਦੇ ਹੇਠ
ਰੁੱਤ ਆਈ ਬੀਜਣ ਦੀ
ਤੂੰ ਚਲ ਹਮਾਰੇ ਦੇਸ

87.
ਡਾਕਰ ਵੀ ਭੋਏਂ ਸੰਘਣੀ
ਕੋਈ ਬੀਜਣ ਵਾਲ਼ਾ ਨਦਾਨ
ਵੇਲ ਵਿਚਾਰੀ ਕੀ ਕਰੇ
ਜਦ ਰੁਸਿਆ ਹੈ ਭਗਵਾਨ
.

ਮਹਿੰਦੀ ਸ਼ਗਨਾਂ ਦੀ/ 180