ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/177

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਖ਼ਰ ਦੁਪਹਿਰੇ ਦਿਓਰਾ ਜੰਨ ਚੜ੍ਹਿਆ

88.
ਪਹਿਲੀ ਸਲਾਈ ਦਿਓਰਾ ਰਸ ਭਰੀ
ਦੂਜੀ ਗੁਲ ਅਨਾਰ
ਤੀਜੀ ਸਲਾਈ ਤਾਂ ਪਾਵਾਂ
ਜੇ ਮੋਹਰਾਂ ਦੇਵੇਂ ਚਾਰ

89.
ਪਹਿਲੀ ਵੀ ਸਲਾਈ ਦਿਓਰਾ ਰਸ ਭਰੀ
ਦੂਜੀ ਸਲਾਈ ਨਸੰਗ
ਤੀਜੀ ਸਲਾਈ ਤਾਂ ਪਾਵਾਂ
ਜੇ ਮੋਹਰਾਂ ਦੇਵੇਂ ਪੰਜ

90.
ਪਹਿਲੀ ਸਲਾਈ ਦਿਓਰਾ ਰਸ ਭਰੀ
ਕੋਈ ਦੂਜੀ ਤਿੱਲੇ ਵੇ ਦਾਰ
ਤੀਜੀ ਸਲਾਈ ਤਾਂ ਪਾਵਾਂ
ਜੇ ਗਲ਼ ਨੂੰ ਕਰਾਵੇਂ ਦੇ ਹਾਰ

91.
ਦਿਓਰਜ ਦਿਓਰਜ ਕਰ ਰਹੀ
ਤੂੰ ਮੇਰੇ ਬੁਲਾਇਆਂ ਬੋਲ
ਮੈਂ ਤੇਰੇ ਤੇ ਐਂ ਘੁੰਮਾਂ
ਜਿਉਂ ਲਾਟੂ ਤੇ ਘੁੰਮੇ ਡੋਰ

ਮਹਿੰਦੀ ਸ਼ਗਨਾ ਦੀ/181