ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
92.
ਹਰਾ ਵੀ ਗੰਨਾ ਰਸ ਭਰਿਆ
ਕੋਈ ਹਰਾ ਉੱਤੇ ਆਗ
ਮੈਂ ਤੇਰੇ ਤੇ ਐਂ ਘੁੰਮਾਂ
ਜਿਉਂ ਬਿਰਖੀ ਤੇ ਘੁੰਮੇ ਨਾਗ
93.
ਤੇਰਾ ਵੀ ਬੋਲਿਆ ਦਿਓਰਾ ਲਿਖ ਧਰਾਂ
ਕੋਈ ਸੱਜੇ ਕੌਲ਼ੇ ਦੇ ਨਾਲ
ਆਉਂਦੀ ਜਾਂਦੀ ਰਹਾਂ ਵਾਚਦੀ
ਮੈਂ ਤਾਂ ਗੂੜੇ ਨੈਣਾਂ ਦੇ ਨਾਲ਼
94.
ਤੇਰਾ ਵੀ ਮੇਰਾ ਦਿਓਰਾ ਇਕ ਮਨ
ਕੋਈ ਲੋਕਾਂ ਭਾਣੇ ਦੋ
ਕੰਡਾ ਧਰ ਕੇ ਤੋਲ ਲੈ
ਕੋਈ ਹਵਾ ਬਰਾਬਰ ਹੋ
95.
ਸ਼ੀਸ਼ਾ ਸੁਰਮਾ ਦੋ ਜਣੇ ਵੇ ਦਿਓਰਾ
ਦੋਵੇਂ ਸਕੇ ਭਰਾ
ਇਕ ਪਾਈਏ ਇਕ ਦੇਖੀਏ
ਤੈਨੂੰ ਨਵੀਂ ਬੰਨੋ ਦਾ ਚਾਅ
96.
ਸਿਖ਼ਰ ਦੁਪਹਿਰੇ ਦਿਓਰਾ ਜੰਨ ਚੜ੍ਹਿਆ
ਕੋਈ ਧੁੱਪ ਲੱਗੇ ਕੁਮਲਾ
ਜੇ ਮੈਂ ਹੋਵਾਂ ਬੱਦਲੀ ਵੇ ਦਿਓਰਾ
ਹੁਣਿਆਂ ਸੂਰਜ ਲਵਾਂ ਛੁਪਾ
ਮਹਿੰਦੀ ਸ਼ਗਨਾ ਦੀ/182