ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/179

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

97.
ਤੇਰਾ ਵੀ ਬੋਲਿਆ ਦਿਉਰਾ ਇਉਂ ਲੱਗੇ
ਜਿਉਂ ਸ਼ਰਬਤ ਦੀ ਘੁੱਟ
ਇਕ ਭਰੇਂਦੀ ਦੋ ਭਰਾਂ ਵੇ ਦਿਓਰਾ
ਮੇਰੇ ਟੁੱਟਣ ਸਰੀਰੀਂ ਦੁੱਖ

98.
ਅੰਦਰ ਵੀ ਦੇਵਾਂ ਤਲ਼ੀਆਂ ਦਿਓਰਾ
ਬਾਹਰ ਕਰਾਂ ਛਿੜਕਾ
ਮੱਥਾ ਟੇਕਣਾ ਭੁਲ ਗਿਆ
ਤੈਨੂੰ ਨਵੀਂ ਬੰਨੋ ਦਾ ਚਾਅ

99.
ਤੜਕੇ ਦੀ ਦਿਓਰਾ ਮੈਂ ਉਡੀਕਦੀ
ਕੋਈ ਗਲੀਏਂ ਕੀਤਾ ਛਿੜਕਾ
ਵੇ ਮੱਥਾ ਟੇਕਣਾ ਭੁੱਲ ਗਿਆ
ਤੈਨੂੰ ਨਵੀਂ ਬੰਨੋ ਦਾ ਵੇ ਚਾਅ

100.
ਗੱਡੀ ਵੀ ਤੇਰੀ ਦਿਓਰਾ ਰੁਣਝੁਣੀ
ਕੋਈ ਬਲਦ ਕਲਿਹਰੀ ਮੋਰ
ਛੁਟਦਿਆਂ ਹੀ ਉਡ ਜਾਣਗੇ
ਵੇ ਹੋ ਨਵੀਂ ਬੰਨੋ ਦੇ ਕੋਲ਼

101.
ਚੰਨਣ ਚੌਕੀ ਦਿਓਰਾ ਮੈਂ ਡਾਹੀ
ਕੋਈ ਆਣ ਖੜੋਤਾ ਤੂੰ
ਮੁੱਖ ਤੋਂ ਪੱਲਾ ਵਲ ਕਰੀਂ
ਤੇਰਾ ਦੇਖਣ ਜੋਗਾ ਮੂੰਹ
.

ਮਹਿੰਦੀ ਸ਼ਗਨਾ ਦੀ/183