ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/180

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖੋਗੀ ਜੀਜਾ ਆਰਸੀ

102.
ਮੇਰੀ ਵੀ ਖੋਗੀ ਜੀਜਾ ਆਰਸੀ
ਤੇਰੀ ਖੋਗੀ ਮਾਂ
ਆਪਾਂ ਦੋਨੋਂ ਟੋਲੀਏ
ਤੂੰ ਕਰ ਛੱਤਰੀ ਦੀ ਛਾਂ

103.
ਤੂੰ ਵੀ ਬੈਠਾ ਮੇਰੇ ਸਾਹਮਣੇ
ਕੋਈ ਮੱਥੇ ਤਿਲਕ ਲਗਾ
ਸੌਂਹ ਤੈਨੂੰ ਤੇਰੇ ਰਾਮ ਦੀ
ਇਕ ਹੇਅਰਾ ਲਾ ਦੇ ਦਖਾ

104.
ਉਰਲੇ ਕਿਆਰੇ ਗਾਜਰਾਂ
ਪਰਲੇ ਕਿਆਰੇ ਇੱਖ
ਤੇਰੀ ਮਾਂ ਦੀ ਗੋਦੀ ਬਾਂਦਰੀ
ਤੇਰੀ ਗੋਦੀ ਰਿੱਛ

105.
ਚੁਟਕੀ ਵੀ ਮਾਰਾਂ ਰਾਖ ਦੀ ਜੀਜਾ
ਕੋਈ ਗਧਾ ਲਵਾਂ ਵੇ ਬਣਾ
ਨੌਂ ਮਣ ਛੋਲੇ ਲੱਦ ਕੇ
ਤੈਨੂੰ ਪਾਵਾਂ ਜੈਤੋ ਦੇ ਵੇ ਰਾਹ

ਮਹਿੰਦੀ ਸ਼ਗਨਾ ਦੀ/184