ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/182

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

111.
ਜੀਜਾ ਜੀਜਾ ਕਰ ਰਹੀ
ਤੂੰ ਮੇਰੇ ਬੁਲਾਇਆਂ ਬੋਲ
ਮੈਂ ਤੇਰੇ ਤੇ ਇਉਂ ਘੁੰਆਂ
ਜਿਉਂ ਲਾਟੂ ’ਤੇ ਘੁੰਮੇ ਡੋਰ

112.
ਤੇਰਾ ਵੀ ਬੋਲਿਆ ਜੀਜਾ ਲਿਖ ਧਰਾਂ
ਕੋਈ ਸਜੇ ਕੌਲੇ ਦੇ ਨਾਲ਼
ਆਉਂਦੀ ਜਾਂਦੀ ਹਾਂ ਵਾਚਦੀ
ਗੂੜ੍ਹੇ ਨੈਣਾਂ ਦੇ ਨਾਲ਼

113.
ਗੱਡਾ ਵੀ ਜਾਵੇ ਰੜੇ ਰੜੇ
ਕੋਈ ਗੱਡੀ ਜਾਵੇ ਲੀਹ
ਜੇ ਤੂੰ ਐਡਾ ਚਤਰੇ ਹੈਂ
ਸਾਡੀ ਚੱਕੀ ਬੈਠ ਕੇ ਪੀਹ

114.
ਚੱਕੀ ਵੀ ਕੁੜੀਏ ਤੇਰੀ ਭੰਨ ਦੇਵਾਂ
ਕੋਈ ਟੁਕੜੇ ਕਰ ਦੇਵਾਂ ਚਾਰ
ਕੰਤ ਤੇਰੇ ਨੂੰ ਵੇਚ ਕੇ
ਤੈਨੂੰ ਲੈ ਚੱਲਾਂ ਨਾਲ਼

115.
ਨਮਾਂ ਕਰਾਇਆ ਕੰਗਣਾ ਜੀਜਾ
ਨਮੀਂ ਕਰਾਈ ਵੇ ਛਾਪ
ਤੇਰੀ ਖੂਬੀ ਤਾਂ ਜਾਣਾਂ
ਜੇ ਤੂੰ ਨਮਾਂ ਕਰਾਏਂ ਵੇ ਬਾਪ

ਮਹਿੰਦੀ ਸ਼ਗਨਾ ਦੀ/186