ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/183

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਵੇਂ ਸੱਜਣ ਘਰ ਆਏ



116.
ਤੇਰੀ ਮਦ ਵਿਚ ਵੇ
ਬੂਟਾ ਕਾਈ ਦਾ
ਤੂੰ ਪੁੱਤ ਐਂ ਲਾੜਿਆ ਵੇ
ਸਾਡੇ ਨਾਈ ਦਾ

117.
ਜੈਸੀ ਵੀ ਕਾਲ਼ੀ ਕੁੜਮਾਂ ਕੰਬਲੀ
ਓਸੀ ਤੇਰੀ ਜੋ
ਮਾਘ ਮਹੀਨੇ ਪੁੰਨ ਕਰੀਂ
ਪੁੰਨ ਪ੍ਰਾਪਤ ਹੋ

118.
ਚਾਦਰ ਵੀ ਕੁੜਮਾ ਮੇਰੀ ਪੰਜ ਗਜ਼ੀ
ਵਿਚ ਗ਼ੁਲਾਬੀ ਫੁੱਲ
ਜਦ ਮੈਂ ਨਿਕਲੀ ਪਹਿਨ ਕੇ
ਤੇਰੀ ਸਾਰੀ ਜਨੇਤ ਦਾ ਮੁੱਲ

119.
ਕਾਲੀ ਕੁੜਮਾਂ ਤੇਰੀ ਕੰਬਲ਼ੀ
ਕਾਲ਼ੀ ਤੇਰੀ ਜੋ
ਮਾਘ ਮਹੀਨੇ ਪੁੰਨ ਕਰ
ਤੇਰਾ ਪੁੰਨ ਪ੍ਰਾਪਤ ਹੋ

ਮਹਿੰਦੀ ਸ਼ਗਨਾ ਦੀ/187