ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
120.
ਸਤ ਕੋਠੇ ਸਜਨੇਂ ਮੈਂ ਟੱਪੀ
ਮੈਥੋਂ ਬੁਰਜ ਟੱਪਿਆ ਨਾ ਜਾਏ
ਭਰ ਭਰ ਮੁੱਠੀਆਂ ਮੈਂ ਵੰਡਾਂ
ਮੈਥੋਂ ਰੂਪ ਵੰਡਿਆ ਨਾ ਜਾਏ
121.
ਕੋਠੇ 'ਤੇ ਸਜਨੋਂ ਮੈਂ ਖੜੀ
ਕੀਹਨੇ ਚਲਾਇਆ ਰੋੜ
ਰੋੜ ਦੀ ਮਾਰੀ ਨਾ ਮਰਾਂ
ਮੇਰੇ ਚੂੜੇ ਪੈ ਗਿਆ ਬੋੜ
122.
ਉਠ ਖੜੋ ਸਜਨੋਂ ਉਠ ਖੜੋ
ਉੱਤੋਂ ਚੜ੍ਹ ਗਈ ਧੁੱਪ
ਤੁਸੀਂ ਤਾਂ ਰੋਟੀ ਖਾ ਹਟੇ
ਸਾਡੇ ਵੀਰਾਂ ਨੂੰ ਲੱਗੀ ਭੁੱਖ
123.
ਬੰਨ੍ਹ ਦਿੱਤੇ ਸਜਣੋਂ ਬੰਨ ਦਿੱਤੇ
ਬੰਨ੍ਹ ਦਿੱਤੇ ਮਦਾਨ
ਕੁੰਜੀਆਂ ਸਾਡੇ ਕੋਲ ਪਈਆਂ
ਕੌਣ ਖੋਹਲੂ ਮਾਈ ਦਾ ਲਾਲ
124.
ਵਟੋ ਵਟ ਸਜਨੋ ਖਰਬੂਜੜੇ
ਉਨ੍ਹਾਂ ਦੇ ਮਿੱਠੇ ਮਿੱਠੇ ਬੀ
ਰਜ ਕੇ ਭੋਜਨ ਛੱਕ ਲਵੋ
ਥੋਡਾ ਵਿਚ ਨਾ ਰਹੇ ਜੀ
ਮਹਿੰਦੀ ਸ਼ਗਨਾ ਦੀ/188