ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/186

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

130.
ਨੀਲੇ ਸਾਫ਼ੇ ਵਾਲ਼ਿਆ
ਤੇਰੇ ਸਾਫ਼ੇ ਤੇ ਬੈਠਾ ਮੋਰ
ਜੇ ਤੂੰ ਮੇਰੇ ਵਲ ਦੇਖੇ
ਤੇਰੇ ਅੱਖਾਂ 'ਚ ਦੇ ਤੂੰ ਤੋੜ

131.
ਤੈਨੂੰ ਮਾਰਾਂ ਰਾਮ ਸਿਆਂ ਚੱਕ ਕੇ
ਸੁੱਟਾਂ ਸਰਹੋਂ ਦੇ ਵਿਚ
ਆਏ ਤੇਲੀ ਤੋਲ ਗਏ
ਤੈਨੂੰ ਪੀੜਾਂ ਕੋਹਲੂ ਦੇ ਵਿਚ

132.
ਤੈਨੂੰ ਮਾਰਾਂ ਚੱਕ ਕੇ
ਸਿੱਟਾਂ ਹਾੜ੍ਹੀ ਦੇ ਵਿਚ
ਆਏ ਵਪਾਰੀ ਤੋਲ ਗਏ
ਤੈਨੂੰ ਕੱਟਾਂ ਮਾਮਲੇ ਵਿਚ

133.
ਕਦੇ ਨਾ ਵਾਹੀਆਂ ਬੋਦੀਆਂ
ਕਦੇ ਨਾ ਲਾਇਆ ਤੇਲ
ਤੇਰੇ ਵਰਗੇ ਕਲੂੂੰਜੜੇ
ਸਾਡੀ ਗਲ਼ੀਏਂ ਵੇਚਦੇ ਤੇਲ

134.
ਕਿੱਕਰ ਵੀ ਵੱਢਾਂ ਗਜ਼ ਕਰਾਂ
ਗਜ਼ ਦੀ ਕਰਾਂ ਕਮਾਣ
ਕਸ ਕਸ ਲਾਮਾਂ ਕਾਨੀਆਂ
ਤੇਰਾ ਦਿਆਂ ਕਲੇਜਾ ਛਾਣ

ਮਹਿੰਦੀ ਸ਼ਗਨਾ ਦੀ/190