ਸਮੱਗਰੀ 'ਤੇ ਜਾਓ

ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/189

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

145.
ਉੱਚਾ ਵੀ ਬੁਰਜ ਲਾਹੌਰ ਦਾ
ਕੋਈ ਉਡਦੇ ਫਿਰਦੇ ਪਤੰਗ
ਤੇਰੇ ਵਰਗੇ ਪੂਪਨੇ
ਸਾਡੀ ਗਲੀਏਂ ਵੇਚਦੇ ਅੰਬ

146.
ਉੱਚਾ ਬੁਰਜ ਲਾਹੌਰ ਦਾ
ਕੋਈ ਵਿਚ ਤੋਤੇ ਦੀ ਖੋੜ
ਰੰਨਾਂ ਜਿਹਨਾਂ ਦੀਆਂ ਸੋਹਣੀਆਂ
ਉਨ੍ਹਾਂ ਨੂੰ ਝਾਕ ਨਾ ਵੇ ਹੋਰ

147.
ਛੱਪੜ ਦੀਏ ਟਟੀਹਰੀਏ
ਮੰਦੇ ਬੋਲ ਨਾ ਬੋਲ
ਅਸੀਂ ਹੰਸ ਚਲੇ ਘਰ ਆਪਣੇ
ਤੂੰ ਬੈਠੀ ਚਿੱਕੜ ਫੋਲ

148.
ਤੇਰੇ ਅੱਖੀਂ ਨੂਰ ਚਮਕੇ
ਮੇਰਾ ਫਿੰਨਾ ਨੱਕ
ਦੋਵੇਂ ਧਿਰਾਂ ਇੱਕੋ ਜਹੀਆਂ
ਖ਼ਾਤਰ ਜਮਾਂ ਰੱਖ

149.
ਔਹ ਗਿਆ ਕੁੜਮਾਂ ਔਹ ਗਿਆ
ਗਿਆ ਸਮੁੰਦਰੋਂ ਪਾਰ
ਰੱਜ ਕੇ ਨਾ ਗੱਲਾਂ ਕੀਤੀਆਂ
ਮੇਰੇ ਮਨੋਂ ਨਾ ਲਿਹਾ ਚਾਅ

ਮਹਿੰਦੀ ਸ਼ਗਨਾਂ ਦੀ/193