ਆਉਂਦੀ ਕੁੜੀਏ ਜਾਂਦੀਏ ਕੁੜੀਏ
ਆਉਂਦੀ ਕੁੜੀਏ ਜਾਂਦੀਏ ਕੁੜੀਏ ਪੰਜਾਬੀ ਲੋਕ-ਕਾਵਿ ਦਾ ਅਲੋਪ ਹੋ
ਰਿਹਾ ਵਿਲੱਖਣ ਕਾਵਿ-ਰੂਪ ਹੈ ਜਿਸ ਨੂੰ ਵਿਆਹ ਦੇ ਅਵਸਰ 'ਤੇ ਮੇਲਣਾਂ, ਬੜੇ
ਚਾਵਾਂ ਨਾਲ ਗਾਉਂਦੀਆਂ ਹਨ। ਇਹ ਸਿਠਣੀਆਂ ਦਾ ਹੀ ਇਕ ਹੋਰ ਰੂਪ ਹੈ ਜੋ
ਮਾਲਵੇ ਵਿੱਚ ਹੀ ਪ੍ਰਚੱਲਿਤ ਰਿਹਾ ਹੈ। ਇਹ ਉੱਚੀ ਸੁਰ ਵਿਚ, ਸਮੂਹਿਕ ਰੂਪ ਵਿਚ,
ਚਲਦਿਆਂ-ਚਲਦਿਆਂ ਗਾਏ ਜਾਣ ਵਾਲੇ ਹਾਸ-ਵਿਅੰਗ ਭਰਪੂਰ ਲੋਕ-ਗੀਤ ਹਨ
ਜਿਨ੍ਹਾਂ ਨੂੰ ਗਾ ਕੇ ਔਰਤਾਂ ਆਪਣੇ ਦਿਲਾਂ ਦੇ ਗੁਭ-ਗੁਭਾੜ ਹੀ ਨਹੀਂ ਕੱਢਦੀਆਂ
ਬਲਕਿ ਸਮੁੱਚੇ ਵਾਤਾਵਰਣ ਵਿਚ ਹਾਸ-ਵਿਨੋਦ ਦਾ ਸੰਚਾਰ ਵੀ ਕਰਦੀਆਂ ਹਨ।
ਇਨ੍ਹਾਂ ਗੀਤਾਂ ਵਿਚ ਪੌਣੀ ਸਦੀ ਪਹਿਲਾਂ ਦੇ ਪੇਂਡੂ ਪੰਜਾਬ ਦੇ ਇਤਿਹਾਸ ਦੇ
ਅਵਿਸ਼ੇਸ਼ ਵਿਦਮਾਨ ਹਨ ਜਿਨ੍ਹਾਂ ਵਿਚੋਂ ਪੁਰਾਣੇ ਪੰਜਾਬ ਦੇ ਸਮਾਜਿਕ ਤੇ
ਸਭਿਆਚਾਰਕ ਦ੍ਰਿਸ਼ ਸਾਫ਼ ਦਿਸ ਆਉਂਦੇ ਹਨ।
ਓਦੋਂ ਵਿਆਹ ਦਾ ਅਵਸਰ ਸਮੁੱਚੇ ਭਾਈਚਾਰੇ ਲਈ ਖ਼ੁਸ਼ੀਆਂ ਦਾ ਢੋਆ
ਲੈ ਕੇ ਆਉਂਦਾ ਸੀ ਤੇ ਪੰਜਾਬ ਦਾ ਲੋਕ ਮਾਨਸ ਇਸ ਦੇ ਪਲ ਪਲ ਨੂੰ ਮਾਣਦਾ
ਹੋਇਆ ਆਪਣੇ ਪੱਬ ਧਰਤੀ 'ਤੇ ਨਹੀਂ ਸੀ ਆਉਂਦਾ। ਬਰਾਤਾਂ ਤਿੰਨ-ਤਿੰਨ,
ਚਾਰ-ਚਾਰ ਦਿਨ ਕੁੜੀ ਵਾਲਿਆਂ ਦੇ ਪਿੰਡਾਂ ਨਹੀਂ ਸੀ ਮੁੜਦੀਆਂ ਅਤੇ ਔਰਤਾਂ
ਅਜ ਵਾਂਗ ਬਰਾਤ ਵਿਚ ਸ਼ਾਮਲ ਨਹੀਂ ਸੀ ਹੁੰਦੀਆਂ। ਓਧਰ ਧੂੜਾਂ ਪੁਟਦਿਆਂ
ਬਰਾਤ ਨੇ ਤੁਰਨਾ ਏਧਰ ਵਿਆਹ ਵਾਲੇ ਘਰ ਨਾਨਕਾ ਮੇਲ ਅਤੇ ਹੋਰ ਰਿਸ਼ਤੇਦਾਰੀਆਂ
ਚੋ ਆਈਆਂ ਮੇਲਣਾਂ ਨੇ ਨੱਚ ਟੱਪ ਕੇ ਕੋਈ ਸਮਾਂ ਬੰਨ ਦੇਣਾ- ਕਿਧਰੇ ਛੱਜ ਕੱਟਣੇ
ਕਿਧਰੇ ਗਿੱਧੇ-ਫਹੇ ਨੇ ਮੱਘ ਪੈਣਾ ਤੇ ਕਿਧਰੇ ਜਾਗੋ ਕੱਢਣੀ।
ਖੌਰੂ ਪਾਉਂਦੀਆਂ ਚਾਵਾਂ ਮੱਤੀਆਂ ਮੇਲਣਾਂ ਨੇ ਜਦੋਂ ਵਿਆਹ ਵਾਲੇ
ਘਰ ਤੋਂ ਸਵੇਰ-ਸ਼ਾਮ ਬਾਹਰ ਬੈਠਣ ਲਈ ਜਾਣਾ ਜਾਂ ਸ਼ਰੀਕੇ ਵਿਚ ਪਰੋਸੇ ਫੇਰਨ
ਅਤੇ ਜਠੇਰਿਆਂ ਤੇ ਮੱਥਾ ਟਕਾਉਣ ਲਈ ਬਾਹਰ ਨਿਕਲਣਾ ਤਾਂ ਸਾਰੀਆਂ
ਮੇਲਣਾਂ ਨੇ ਤੁਰਦਿਆਂ ਫਿਰਦਿਆਂ ਸਮੂਹਕ ਰੂਪ ਵਿਚ ਆਉਂਦੀ ਕੁੜੀਏ ਜਾਂਦੀਏ
ਕੁੜਏ’ ਨਾਮੀ ਗੀਤ ਲੰਮੀ ਹੇਕ ਨਾਲ ਗਾ ਕੇ ਆਪਣੀ ਹੋਂਦ ਦਾ ਅਹਿਸਾਸ
ਕਰਵਾਉਣਾ! ਵਿਆਹੀਆਂ ਔਰਤਾਂ-ਮੁਟਿਆਰਾਂ ਘੱਗਰੇ ਪਾਉਂਦੀਆਂ ਸਨ ਤੇ
ਅਲੜ੍ਹ ਮੁਟਿਆਰਾਂ ਫਬਵੇਂ ਰੰਗ ਬਰੰਗੇ ਸੂਟਾਂ ਵਿਚ ਸਜੀਆਂ ਮਨੋਹਰ ਨਜ਼ਾਰਾ ਪੇਸ਼
ਕਰਦੀਆਂ ਸਨ। ਉਨਾਂ ਤਰਨ ਸਮੇਂ ਮੰਗਲਾ ਚਰਨ ਵਜੋਂ ਗੁਰੂਆਂ ਨੂੰ ਯਾਦ
ਮਹਿੰਦੀ ਸ਼ਗਨਾਂ ਦੀ/197