ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/194

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਦਿਆਂ ਗੀਤ ਆਰੰਭੇ ਦੇਣੇ:

ਆਉਂਦੀ ਕੁੜੀਏ ਜਾਂਦੀਏ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਕਾਨਾ
ਭਗਤੀ ਦੋ ਕਰਗੇ
ਗੁਰੂ ਨਾਨਕ ਤੇ ਮਰਦਾਨਾ
ਭਗਤੀ ਦੋ ਕਰਗੇ

ਕਿਸੇ ਗੋਬਿੰਦ ਦਾ ਜਸ ਗਾਉਣਾ:

ਆਉਂਦੀ ਕੁੜੀਏ ਜਾਂਦੀਏ ਕੁੜੀਏ
ਬਹਿ ਪਟੜੇ ਪਰ ਨਾਹ ਲੈ
ਭਜਨ ਕਰ ਗੋਬਿੰਦ ਦਾ
ਮੁੱਖੋਂ ਮੰਗੀਆਂ ਮੁਰਾਦਾਂ ਪਾ ਲੈ
ਭਜਨ ਕਰ ਗੋਬਿੰਦ ਦਾ

ਕਿਸੇ ਝਾਂਜਰਾਂ ਵਾਲੀ ਨੇ ਸ਼ਰੀਕੇ ਵਾਲਿਆਂ ਨੂੰ ਸੱਦਾ ਦੇਣਾ:

ਆਉਂਦੀ ਕੁੜੀਏ ਜਾਂਦੀਏ ਕੁੜੀਏ
ਭਰ ਲਿਆ ਕਣਕ ਦੀ ਥਾਲ਼ੀ
ਭੋਗ ਪੈਂਦਾ ਖੰਡ ਪਾਠ ਦਾ
ਸੱਦਾ ਦੇ ਗੀ ਝਾਂਜਰਾਂ ਵਾਲੀ
ਭੋਗ ਪੈਂਦਾ ਖੰਡ ਪਾਠ ਦਾ

ਭਗਤੀ ਭਾਵਨਾ ਵਾਲ਼ੇ ਗੀਤਾਂ ਤੋਂ ਬਾਅਦ ਉਨ੍ਹਾਂ ਵੀਰ-ਪਿਆਰ ਦੀ
ਭਾਵਨਾ ਵਾਲੇ ਗੀਤ ਆਰੰਭ ਦੇਣੇ। ਭੈਣ ਤਾਂ ਮਾਣ-ਤਾਣ ਦੀ ਭੁੱਖੀ ਹੈ:

ਆਉਂਦੀ ਕੁੜੀਏ ਜਾਂਦੀਏ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਝਾਵਾਂ
ਕਹਿ ਦਿਓ ਮੇਰੇ ਚੰਦ ਵੀਰ ਨੂੰ
ਮੇਰੀ ਆਮਨਾ ਰੱਖੇ ਤਾਂ ਆਵਾਂ

ਮਹਿੰਦੀ ਸ਼ਗਨਾਂ ਦੀ/198