ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/196

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਰੀਆਂ ਹਰੀਆਂ ਕਣਕਾਂ
ਉੱਤੇ ਉੱਡਣ ਭੰਬੀਰੀਆਂ
ਬੋਲੋ ਵੀਰੋ
ਵੇ ਭੈਣਾਂ ਮੰਗਣ ਜੰਜ਼ੀਰੀਆਂ
ਪਰਦੇਸ ਵਿਚ ਕਮਾਈ ਕਰਨ ਗਏ ਵੀਰਾਂ ਦੀ ਇਕ ਭੈਣਾਂ ਨੂੰ ਸਦਾ
ਤੜਪਾਉਂਦੀ ਰਹਿੰਦੀ ਹੈ:

ਆਉਂਦੀ ਕੁੜੀਏ ਜਾਂਦੀਏ ਕੁੜੀਏ
ਪਾਣੀ ਡੋਲ੍ਹਿਆ ਤਿਲਕਣ ਨੂੰ
ਵੀਰ ਉਠਗੇ ਵੀਰ ਉਠਗੇ
ਰੁਪਈਆਂ ਵਾਲੀ ਮਿਰਕਣ ਨੂੰ
ਵੀਰ ਉਠਗੇ
ਸਮਾਜਿਕ ਤੇ ਆਰਥਿਕ ਕਾਰਨਾਂ ਕਾਰਨ ਕਈ ਵੇਰ ਵੀਰ ਭੈਣਾਂ ਨਾਲ
ਨਾਤਾ ਤੋੜਲੈਂਦੇ ਹਨ ਤਾਂ ਭੈਣ ਦਾ ਦੁਖ ਝੱਲਿਆ ਨੀ ਜਾਂਦਾ

ਆਉਂਦੀ ਕੁੜੀਏ ਜਾਂਦੀਏ ਕੁੜੀਏ
ਅੱਗੇ ਤਾਂ ਭੈਣਾਂ ਨੂੰ ਭਾਈ ਲੈਣ ਆਉਂਦੇ
ਹੁਣ ਕਿਉਂ ਆਉਂਦੇ ਨਾਈ
ਮੁਹੱਬਤਾਂ ਤੋੜ ਗਏ
ਭੈਣਾਂ ਨਾਲੋਂ ਭਾਈ
ਮੁਹੱਬਤਾਂ ਤੋੜ ਗਏ
ਪੰਜਾਬ ਵਿਚ ਚੱਲੀਆਂ ਸਮਾਜ ਸੁਧਾਰ ਦੀਆਂ ਲਹਿਰਾਂ- ਅਕਾਲੀ
ਲਹਿਰ, ਸਿੰਘ ਸਭਾ ਲਹਿਰ, ਆਜ਼ਾਦੀ ਲਹਿਰ ਅਤੇ ਸੰਸਾਰ ਜੰਗਾਂ ਦੇ ਪ੍ਰਭਾਵ
ਨੂੰ ਵੀ ਪੰਜਾਬ ਦੀ ਔਰਤ ਦੀ ਚੇਤਨਾ ਨੇ ਕਬੂਲਿਆ ਹੈ। ਇਨ੍ਹਾਂ ਲਹਿਰਾਂ ਦਾ
ਗੀਤਾਂ ਵਿਚ ਜ਼ਿਕਰ, ਇਨ੍ਹਾਂ ਗੀਤਾਂ ਦੀ ਇਤਿਹਾਸਕ ਤੇ ਸਮਾਜਿਕ ਮਹੱਤਤਾ
ਨੂੰ ਮੂਰਤੀਮਾਨ ਕਰਦਾ ਹੈ:

ਆਉਂਦੀ ਕੁੜੀਏ ਜਾਂਦੀਏ ਕੁੜੀਏ
ਕਛ ਕੜਾ ਕਰਪਾਨ ਗਾਤਰਾ ਪਾ ਲੈ
ਤੇਰੇ ਨੀ ਮੂਹਰੇ ਹੱਥ ਬੰਨ੍ਹਦਾ
ਤੂੰ ਮੇਰੀ ਕਾਲਣ ਬਣ ਜਾ

ਮਹਿੰਦੀ ਸ਼ਗਨਾਂ ਦੀ/200