ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/198

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਦੂਜੀ ਸੰਸਾਰ ਜੰਗ ਦੇ ਪ੍ਰਭਾਵ ਤੋਂ ਵੀ ਉਹ ਅਭਿੱਜ ਨਹੀਂ। ਉਹ ਆਪਣੀ
ਰਾਜਸੀ ਸੂਝਦਾ ਪ੍ਰਗਟਾਵਾ ਇਸ ਗੀਤ ਰਾਹੀਂ ਕਰਦੀ ਹੈ। ਉਹ ਜਾਣਦੀ ਹੈ ਕਿ
ਰਿਆਸਤੀ ਰਾਜੇ ਅੰਗਰੇਜ਼ਾਂ ਦੀ ਪਿੱਠ ਪੂਰਦੇ ਰਹੇ ਹਨ:

ਆਉਂਦੀ ਕੁੜੀਏ ਜਾਂਦੀਏ ਕੁੜੀਏ
ਤੋੜ ਲਿਆ ਖੇਤ ਚੋਂ ਛੇਜਾ
ਨਾਭੇ ਵਾਲਾ ਕਰੇ ਮਦਤਾਂ ਕਿਤੇ
ਹਾਰ ਨਾ ਜਾਈਂ ਅੰਗਰੇਜਾ
ਨਾਭੇ ਵਾਲਾ ਕਰੇ ਮਦਤਾਂ|
ਜੰਗ ਵਿਚ ਜਰਮਨ ਦੀ ਹਾਰ ਦੇ ਕਾਰਨਾਂ ਬਾਰੇ ਆਖਦੀ ਹੈ:

ਚਲੀ ਜਾਂਦੀ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਸ਼ੀਸ਼ੀ
ਜਰਮਨ ਹਾਰ ਗਿਆ
ਉਹਦੀ ਮਦਦ ਕਿਸੇ ਨਾ ਕੀਤੀ
ਜਰਮਨ ਹਾਰ ਗਿਆ
ਸੰਸਾਰ ਜੰਗ ਸਮੇਂ ਲਾਮ 'ਤੇ ਗਏ ਫ਼ੌਜੀ ਦੀ ਘਰਵਾਲੀ ਦੀ ਹਾਲਤ ਦਾ
ਵਰਣਨ ਕਰਦਾ ਹੈ ਇਹ ਗੀਤ

ਆਉਂਦੀ ਕੁੜੀਏ ਜਾਂਦੀਏ ਕੁੜੀਏ
ਸੱਚ ਦੇ ਬਚਨ ਦੀ ਗੋਭੀ
ਆਪ ਫ਼ੌਜੀ ਲਾਮ 'ਤੇ ਗਿਆ
ਤੈਨੂੰ ਛੱਡ ਗਿਆ ਸ਼ਰੀਕਾਂ ਜੋਗੀ
ਆਪ ਫ਼ੌਜੀ ਲਾਮ ਤੇ ਗਿਆ
ਭਾਰਤ ਦੀ ਆਜ਼ਾਦੀ ਸਮੇਂ ਦੇਸ਼ ਦੀ ਵੰਡ ਦੇ ਦਰਦ ਨੂੰ ਮਹਿਸੂਸ ਕਰਦੀ
ਹੋਈ ਪੰਜਾਬ ਦੀ ਮੁਟਿਆਰ, ਦੇਸ਼ ਦੀ ਵੰਡ ਲਈ ਜਨਾਹ ਨੂੰ ਕੋਸਦੀ ਹੈ:

ਆਉਂਦੀ ਕੁੜੀਏ ਜਾਂਦੀਏ ਕੁੜੀਏ
ਸੱਚ ਦੇ ਬਚਨ ਵਿਚ ਤਬੀਤੀ
ਮਰਜੇਂ ਜਨਾਹ ਬੰਦਿਆ
ਸਾਰੀ ਦੁਨੀਆਂ ਦੀ ਹਿਲਜੁਲ ਕੀਤੀ

ਮਹਿੰਦੀ ਸ਼ਗਨਾਂ ਦੀ/ 202