ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/200

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਮੇਥੇ
ਨੀ ਅੱਖ ਨਾਲ ਗੱਲ ਕਰਗੀ
ਤੇਰੇ ਬੁਲ੍ਹ ਨਾ ਫਰਕਦੇ ਦੇਖੇ
ਅੱਖ ਨਾਲ ਗੱਲ ਕਰਗੀ
ਛੜਿਆਂ ਵਿਚਾਰਿਆਂ ਨੂੰ ਉਂਜ ਕੋਈ ਬਰਾਤੇ ਲੈ ਕੇ ਨਹੀਂ ਜਾਂਦਾ। ਔਰਤਾਂ
ਦੇ ਭੋਖੜੇ ਦੇ ਮਾਰੇ ਹੋਏ ਛੜੇ ਸ਼ੌਕੀਨ ਮੇਲਣਾਂ ਨੂੰ ਵੇਖ ਕੇ ਮੰਚਣ ਨਾ ਤਾਂ ਹੋਰ ਕੀ
ਕਰਨ: ਕਈ ਸ਼ੌਕੀਨ ਮੁਟਿਆਰਾਂ ਘੁੰਗਰੂਆਂ ਵਾਲੇ ਨਾਲੇ ਲਟਕਾ ਕੇ ਰੱਖਦੀਆਂ
ਹਨ- ਛੜਿਆਂ ਦੀ ਟੋਲੀ ਨੂੰ ਵੇਖ ਕੋਈ ਜਣੀ ਨਾਲ਼ਾ ਟੁੁੰਗਣੇ ਨੂੰ ਆਖਦੀ ਹੈ:

ਛਿੰਦੋ ਕੁੜੀ ਨੇ ਸੁਥਣ ਸਮਾਈ
ਵਿਚ ਪਾ ਲਿਆ ਰੇਸ਼ਮੀ ਨਾਲ਼ਾ
ਨੀ ਟੋਲੀ ਆਉਂਦੀ ਛੜਿਆਂ ਦੀ
ਨਾਲ਼ਾ ਟੰਗ ਲੈ ਘੁੰਗਰੂਆਂ ਵਾਲ਼ਾ
ਨੀ ਟੋਲੀ ਆਉਂਦੀ ਛੜਿਆਂ ਦੀ
ਪਿੰਡ ਦੀਆਂ ਗਲੀਆਂ ਵਿਚ ਘੁੰਮਦੀ ਮਸਤੇਵੇਂ ਨਾਲ਼ ਆਫਰੀਆਂ ਸ਼ੌਕੀਨ
ਮੇਲਣਾਂ ਦੀ ਟੋਲੀ,ਛੜਿਆਂ ਦੀਆਂ ਹਿੱਕਾਂ ਤੇ ਆਫ਼ਤਾਂ ਵਰਪਾ ਦੇਂਦੀ ਹੈ।ਛੜੇ
ਅਨੂਠੇ ਵਿਸਮਾਦ ਨਾਲ਼ ਝੂਮ ਉਠਦੇ ਹਨ:

ਆਉਂਦੀ ਕੁੜੀਏ ਜਾਂਦੀ ਕੁੜੀਏ ਭੰ
ਨ ਕਿੱਕਰਾਂ ਦੇ ਡਾਹਣੇ
ਅਜ ਛੜੇ ਮੱਚ ਜਾਣਗੇ
ਪਾਏ ਦੇਖ ਕੇ ਰੰਨਾਂ ਦੇ ਬਾਣੇ
ਅੱਜ ਛੜੇ ਮੱਚ ਜਾਣਗੇ

ਛੜਿਆਂ ਨੇ ਤਾਂ ਮੱਚਣਾ ਹੀ ਹੋਇਆ:

ਮਿੰਦੋ ਕੁੜੀ ਨੇ ਸੁੱਥਣ ਸਮਾਈ
ਸੁੱਥਣ ਸਮਾਈ ਸੂਫ਼ ਦੀ ਨੀ
ਜਾਵੇ ਸ਼ੂਕਦੀ ਛੜੇ ਦੀ ਹਿੱਕ ਫੂਕਦੀ
ਜਾਵੇ ਸ਼ੂਕਦੀ ਨੀ

ਮਹਿੰਦੀ ਸ਼ਗਨਾਂਦੀ/204