ਸਮੱਗਰੀ 'ਤੇ ਜਾਓ

ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/201

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਛੜੇ ਦੀ ਹਿੱਕ ਫੂਕਦੀ

ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਧਾਈਆਂ
ਨੀ ਕੁੜਤੀ ਤੇ ਮੋਰਨੀਆਂ
ਛੜੇ ਪੱਟਣ ਨੂੰ ਪਾਈਆਂ
ਕੁੜਤੀ ਤੇ ਮੋਰਨੀਆਂ
ਸੋਹਣੀਆਂ ਕੁੜੀਆਂ ਆਪਣੇ ਹੁਸਨ'ਤੇ ਮਾਣ ਕਰਦੀਆਂ ਹਨ- ਸੋਹਣਿਆਂ
ਦਾ ਮੁੱਲ ਤਾਂ ਪੈਣਾ ਹੀ ਹੋਇਆ- ਕੋਈ ਜਣੀ ਵਿਅੰਗ ਨਾਲ ਆਖਦੀ ਹੈ:

ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਛੈਣੇ
ਨੀ ਲੁਧਿਆਣੇ ਮੰਡੀ ਲਗਦੀ
ਮੁੱਲ ਸੋਹਣੀਆਂ ਰੰਨਾਂ ਦੇ ਪੈਣੇ
ਨੀ ਲੁਧਿਆਣੇ ਮੰਡੀ ਲਗਦੀ
ਕੋਈ ਖੁਲ੍ਹੇ ਖੁਲਾਸੇ ਸੁਭਾਅ ਵਾਲੀ ਹੁਸ਼ਨਾਕ ਮੁਟਿਆਰ ਨੂੰ ਮਸ਼ਕਰੀ ਨਾਲ
ਆਖਦੀ ਹੈ:

ਆਉਂਦੀ ਕੁੜੀਏ ਜਾਂਦੀ ਕੁੜੀਏ
ਭਿਉਂ ਬੱਠਲ ਵਿਚ ਛੋਲੇ
ਨੀ ਵਿਚ ਤੇਰੇ ਤਕੀਏ ਦੇ
ਥਾਣੇਦਾਰ ਦਾ ਕਬੂਤਰ ਬੋਲੇ
ਨੀ ਵਿਚ ਤੇਰੇ ਤਕੀਏ ਦੇ

ਆਉਂਦੀ ਕੁੜੀਏ ਜਾਂਦੀ ਕੁੜੀਏ
ਸੱਚ ਦੇ ਬਚਨ ਦੇ ਤਾਰੇ
ਢਲਮੀ ਜੀ ਗੁੱਤ ਵਾਲੀਏ
ਤੇਰੀ ਗਲ਼ ਚੜ੍ਹਗੀ ਸਰਕਾਰੇ
ਢਲਮੀਂ ਜੀ ਗੁੱਤ ਵਾਲੀਏ
ਪੁਰਾਣੇ ਸਮਿਆਂ ਵਿਚ ਪੰਜਾਬੀ ਕਿਸਾਨਾਂ ਦੀ ਆਰਥਿਕ ਹਾਲਤ ਬਹੁਤੀ

ਮਹਿੰਦੀ ਸ਼ਗਨਾਂ ਦੀ/205