ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/203

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਉਂਦੀ ਕੁੜੀਏ ਜਾਂਦੀ ਕੁੜੀਏ
ਸੱਚ ਦੇ ਬਚਨ ਦੀ ਡੋਈ
ਪਹਿਲਾ ਮੁੰਡਾ ਮਿੱਤਰਾਂ ਦਾ
ਲਾਵਾਂ ਵਾਲ਼ੇ ਦਾ ਉਜਰ ਨਾ ਕੋਈ
ਪਹਿਲਾ ਮੁੰਡਾ ਮਿੱਤਰਾਂ ਦਾ

ਰੁਮਾਂਚਕ ਗੀਤਾਂ ਤੋਂ ਇਲਾਵਾ ਮੇਲਣਾਂ ਹੋਰਨਾਂ ਵਿਸ਼ਿਆਂ 'ਤੇ ਵੀ ਹਾਸ-
ਵਿਨੋਦ ਪੈਦਾ ਕਰਨ ਵਾਲੇ ਗੀਤ ਗਾਉਂਦੀਆਂ ਹਨ। ਕਿਧਰੇ ਬੁੜ੍ਹੇ ਬੁੜ੍ਹੀ ਦੀ
ਦੁਰਦਸ਼ਾ ਦਾ ਵਰਣਨ ਹੈ, ਕਿਧਰੇ ਸੱਸਾਂ ਦੇ ਚਾਲੂ ਹੋਣ ਦਾ, ਕਿਧਰੇ ਹਾਣੀ ਨੂੰ ਕੇਸਾਂ
ਤੋਂ ਫੜਨ ਦਾ

ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਪਾਵੇ
ਤੂੜੀ ਵਾਲ਼ੇ ਅੱਗ ਲਗ ਗੀ
ਬੁੜ੍ਹਾ ਬੁੜ੍ਹੀ ਨੂੰ ਘੜੀਸੀ ਜਾਵੇ
ਤੂੜੀ ਵਾਲ਼ੇ ਅੱਗ ਲੱਗ ਗੀ

ਆਉਂਦੀ ਕੁੜੀਏ ਜਾਂਦੀ ਕੁੜੀਏ
ਬੀਜ ਦੇ ਮੱਕੀ ਦੇ ਵੱਢ ਆਲੂ
ਪਹਿਰਾ ਆਇਆ ਕਲਜੁਗ ਦਾ
ਸੱਸਾਂ ਕੀਤੀਆਂ ਨੂੰਹਾਂ ਨੇ ਚਾਲੂ
ਪਹਿਰਾ ਆਇਆ ਕਲਜੁਗ ਦਾ

ਆਉਂਦੀ ਕੁੜੀਏ ਜਾਂਦੀ ਕੁੜੀਏ
ਸੱਚ ਦੇ ਬਚਨ ਹੁੰਦੇ ਗੂੜ੍ਹੇ
ਬਈ ਸੱਗੀਆਂ ਨਿਲਾਮ ਹੋ ਗਈਆਂ
ਹੁਣ ਚਲ ਪਏ ਜਲੇਬੀ ਜੂੜੇ
ਬਈ ਸੱਗੀਆਂ ਨਿਲਾਮ ਹੋ ਗਈਆਂ

ਆਉਂਦੀ ਕੁੜੀਏ ਜਾਂਦੀ ਕੁੜੀਏ
ਉੱਚੀਆਂ ਕੰਧਾਂ ਨੀਵੇਂ ਆਲ਼ੇ

ਮਹਿੰਦੀ ਸ਼ਗਨਾਂ ਦੀ/207