ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/204

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਚਾਹਾਂ ਵਾਲ਼ੇ ਬੁਲ੍ਹ ਫੂਕਦੇ
ਮੌਜਾਂ ਮਾਣਦੇ ਢੰਡਿਆਈਆਂ ਵਾਲ਼ੇ
ਚਾਹਾਂ ਵਾਲੇ ਬੁਲ੍ਹ ਫੂਕਦੇ

ਉਹ ਤਾਂ ਆਪਣੇ ਅੜਬ ਪਤੀ ਨੂੰ ਕੇਸਾਂ ਤੋਂ ਫੜ ਕੇ ਗੋਡੇ ਹੇਠ ਲੈਣ ਲਈ
ਉਕਸਾਉਂਦੀਆਂ ਹਨ:

ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਛੋਲੇ
ਫੜ ਲੈ ਕੇਸਾਂ ਤੋਂ
ਜੱਟ ਫੇਰ ਨਾ ਬਰਾਬਰ ਬੋਲੇ
ਫੜ ਲੈ ਕੇਸਾਂ ਤੋਂ

ਆਉਂਦੀ ਕੁੜੀਏ ਜਾਂਦੀ ਕੁੜੀਏ
ਭਿਉਂ ਭੱਠਲ ਵਿਚ ਛੋਲੇ
ਤੂੰ ਕਿਉਂ ਬੋਲੇਂ ਚੌਰ ਦਾਹੜੀਆਂ
ਸਾਡੇ ਹਾਣ ਦਾ ਮੁੰਡਾ ਨਾ ਬੋਲੇ
ਤੂੰ ਕਿਉਂ ਬੋਲੇਂ ਚੌਰ ਦਾਹੜੀਆ

ਪਿੰਡ ਦੀਆਂ ਗਲੀਆਂ ਵਿਚ ਖੌਰੂ ਪਾਉਂਦੀਆਂ ਮੇਲਣਾਂ ਨੂੰ ਪਿੰਡ ਦੇ
ਹਟਵਾਣੀਆਂ ਦੀਆਂ ਹੱਟੀਆਂ ਤੋਂ ਜਦੋਂ ਮਨਮਰਜ਼ੀ ਦਾ ਸੌਦਾ ਨਹੀਂ ਮਿਲ਼ਦਾ ਤਾਂ
ਉਹ ਉਨ੍ਹਾਂ ਦਾ ਮਜ਼ਾਕ ਉਡਾਉਂਦੀਆਂ ਹਨ:

ਆਉਂਦੀ ਕੁੜੀਏ ਜਾਂਦੀ ਕੁੜੀਏ
ਸੱਚ ਦੇ ਬਚਨ ਦੀਆਂ ਢਾਈਆਂ
ਨੀ ਏਥੇ ਦੇ ਮਲੰਗ ਬਾਣੀਏਂ
ਸਾਨੂੰ ਜੰਗ ਹਰੜਾਂ ਨਾ ਥਿਆਈਆਂ
ਨੀ ਏਥੇ ਦੇ ਮਲੰਗ ਬਾਣੀਏਂ

ਆਖ਼ਰ ਕੁਝ ਦਿਨਾਂ ਦੀ ਮੌਜ-ਮਸਤੀ ਮਗਰੋਂ ਮੇਲਣਾਂ ਨੇ ਆਪਣੇ ਆਪਣੇ
ਪਿੰਡਾਂ ਨੂੰ ਪਰਤਣਾ ਹੀ ਹੁੰਦਾ ਹੈ- ਉਹ ਆਪਸੀ ਮੋਹ ਅਤੇ ਵਿਛੋੜੇ ਦੇ ਭਾਵਾਂ 'ਚ

ਮਹਿੰਦੀ ਸ਼ਗਨਾਂ ਦੀ/ 208