ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/205

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਰੱਸੀਆਂ ਹਾਵੇ ਭਰਦੀਆਂ ਹਨ:

ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਪੇੜਾ
ਅਸੀਂ ਕਿਹੜਾ ਨਿੱਤ ਆਵਣਾ
ਸਾਡਾ ਲਗਣਾ ਸਬੱਬ ਨਾਲ ਗੇੜਾ
ਅਸਾਂ ਕਿਹੜਾ ਨਿੱਤ ਆਵਣਾ

ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਦਾਣਾ
ਬੋਲਿਆ ਚਲਿਆ ਮਾਫ਼ ਕਰਨਾ
ਅਸੀਂ ਅਪਣਿਆਂ ਘਰਾਂ ਨੂੰ ਉਠ ਜਾਣਾ
ਬੋਲਿਆ ਚਲਿਆ ਮਾਫ਼ ਕਰਨਾ

ਪਤਾ ਨਹੀਂ ਦੋਬਾਰਾ ਮੇਲ ਹੋਵੇ ਜਾਂ ਨਾ ਹੋਵੇ:

ਆਉਂਦੀ ਕੁੜੀਏ ਜਾਂਦੀ ਕੁੜੀਏ
ਸੱਚ ਦੇ ਬਚਨ ਵਿਚ ਰੌਣਾ
ਨੀ ਖੂਹ ਦੇ ਚੱਕ ਵਾਂਗੂੰ
ਫੇਰ ਨੀ ਜਗਤ ਤੇ ਆਉਣਾ
ਖੂਹ ਦੇ ਚੱਕ ਵਾਂਗੂੰ
ਅੱਖਾਂ ਵਿਚ ਗਲ

ਕੋਈ ਵਿਛੜਨ ਲੱਗੀ ਸਹੇਲੀ ਛੇਤੀ ਮੁਕਲਾਵੇ ਜਾਣ ਵਾਲੀ ਸਹੇਲੀ ਨੂੰ
ਅੱਖਾਂ ਚ ਗਲੇਡੂ ਭਰ ਕੇ ਤਨਜ਼ ਭਰੇ ਮੋਹ ਨਾਲ ਆਖਦੀ ਹੈ:

ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਗਾਨੀ
ਨੀ ਮਾਪੇ ਤੈਨੂੰ ਘਟ ਰੋਣਗੇ
ਬਹੁਤਾ ਰੋਣਗੇ ਦਿਲਾਂ ਦੇ ਜਾਨੀ
ਮਾਪੇ ਤੈਨੂੰ ਘਟ ਰੋਣਗੇ

ਮਹਿੰਦੀ ਸ਼ਗਨਾਂ ਦੀ/ 209