ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/206

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਹੁਰੇ ਜਾਂਦੀ ਧੀ ਦੀ ਵਿਲਕਣੀ ਮਾਂ ਦਾ ਹਿਰਦਾ ਵਲੂੰਧਰ ਦੇਂਦੀ ਹੈ:

ਆਉਂਦੀ ਕੁੜੀਏ ਜਾਂਦੀ ਕੁੜੀਏ
ਸੱਚ ਦੇ ਬਚਨਾਂ ਦੀ ਆਰੀ
ਆਹ ਲੈ ਮਾਏ ਸਾਂਭ ਕੁੰਜੀਆਂ
ਧੀਆਂ ਕਰ ਚੱਲੀਆਂ ਸਰਦਾਰੀ
ਆਹ ਲੈ ਮਾਏ ਸਾਂਭ ਕੁੰਜੀਆਂ

ਘਰਾਂ ਨੂੰ ਪਰਤਦੀਆਂ ਹੋਈਆਂ ਮੇਲਣਾਂ ਸਮਾਜ ਵਿਚ ਨੇਕੀ ਖੱਟਣ ਦਾ
ਰਾਜ਼ ਵੀ ਸਮਝਾ ਜਾਂਦੀਆਂ ਹਨ:

ਆਉਂਦੀ ਕੁੜੀਏ ਜਾਂਦੀ ਕੁੜੀਏ
ਮੁਰਕੀ ਚੁਰਕੀ ਕੰਨਾਂ ਦੇ ਵਾਲੇ
ਬਈ ਨੇਕੀ ਖਟ ਜਾਣਗੇ
ਮਿੱਠੀਆਂ ਜ਼ੁਬਾਨਾਂ ਵਾਲੇ
ਬਈ ਨੇਕੀ ਖਟ ਜਾਣਗੇ

ਵਿਆਹ ਸਮਾਗਮਾਂ ਵਿਚ ਆਈ ਤਬਦੀਲੀ ਕਾਰਨ ਅੱਜਕਲ੍ਹ ਵਿਆਹ
ਵਿਚ ਸ਼ਰੀਕ ਹੋਈਆਂ ਮੇਲਣਾਂ ਨੂੰ ਇਹ ਗੀਤ ਗਾਉਣ ਦਾ ਅਵਸਰ ਹੀ ਪ੍ਰਾਪਤ
ਨਹੀਂ ਹੁੰਦਾ ਜਿਸ ਕਰਕੇ ਇਨ੍ਹਾਂ ਦੀ ਸਿਰਜਣ ਪ੍ਰਕਿਰਿਆ ਵੀ ਸਮਾਪਤ ਹੋ ਗਈ ਹੈ
ਇਹ ਸੈਂਕੜਿਆਂ ਦੀ ਗਿਣਤੀ ਵਿਚ ਉਪਲਬਧ ਹਨ। ਇਨ੍ਹਾਂ ਨੂੰ ਸਾਂਭਣ ਦੀ ਫੌਰੀ
ਲੋੜ ਹੈ। ਇਹ ਪੰਜਾਬੀ ਲੋਕ ਸਾਹਿਤ ਦਾ ਅਨਿੱਖੜਵਾਂ ਅੰਗ ਹਨ।

.

ਮਹਿੰਦੀ ਸ਼ਗਨਾਂ ਦੀ/ 210