ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/207

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਨੂੰ ਵਾਸ਼ਨਾ ਫੁੱਲਾਂ ਦੀ ਆਵੇ


1.
ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਕਾਨਾ
ਭਗਤੀ ਦੋ ਕਰਗੇ
ਗੁਰੂ ਨਾਨਕ ਤੇ ਮਰਦਾਨਾ
ਭਗਤੀ ਦੋ ਕਰਗੇ

2.
ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਖੀਰਾ
ਹਰਖਾਂ ਨਾਲ਼ ਮੈਂ ਭਰਗੀ
ਮੇਰਾ ਸਿਰ ਨਾ ਪਲੋਸਿਆ ਵੀਰਾ
ਹਰਖਾਂ ਨਾਲ ਮੈਂ ਭਰਗੀ

3.
ਆਉਂਦੀ ਕੁੜੀਏ ਜਾਂਦੀ ਕੁੜੀਏ
ਭਰ ਲਿਆ ਕਣਕ ਦੀ ਥਾਲੀ
ਭੋਗ ਪੈਂਦਾ ਖੰਡ ਪਾਠ ਦਾ
ਸੱਦਾ ਦੇ ਗੀ ਝਾਂਜਰਾਂ ਵਾਲੀ
ਭੋਗ ਪੈਂਦਾ ਖੰਡ ਪਾਠ ਦਾ
4.
ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਝਾਵਾਂ
ਕਹਿ ਦਿਓ ਮੇਰੇ ਚੰਦ ਵੀਰ ਨੂੰ
ਮੇਰੀ ਆਮਨਾ ਰੱਖੇ ਤਾਂ ਆਵਾਂ
ਕਹਿ ਦਿਓ ਮੇਰੇ ਚੰਦ ਵੀਰ ਨੂੰ

ਮਹਿੰਦੀ ਸ਼ਗਨਾਂ ਦੀ/211