ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
5.
ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਡੋਈ
ਵੀਰ ਘਰ ਆਉਂਦੇ ਨੂੰ,
ਚੰਦ ਵਰਗੀ ਰੋਸ਼ਨੀ ਹੋਈ
ਵੀਰ ਘਰ ਆਉਂਦੇ ਨੂੰ
6.
ਆਉਂਦੀ ਕੁੜੀਏ ਜਾਂਦੀ ਕੁੜੀਏ
ਹਰੀਆਂ ਹਰੀਆਂ ਕਣਕਾਂ
ਉੱਤੇ ਉੱਡਣ ਭੰਬੀਰੀਆਂ
ਬੋਲੋ ਵੀਰੋ ਵੇ
ਭੈਣਾਂ ਮੰਗਣ ਜੰਜ਼ੀਰੀਆਂ
7.
ਖੜੋਤੀਏ ਕੁੜੀਏ
ਪਾਣੀ ਡੋਲ੍ਹਿਆ ਤਿਲ੍ਹਕਣ ਨੂੰ
ਵੀਰ ਉਠਗੇ
ਰੁਪਿਆਂ ਵਾਲ਼ੀ ਮਿਰਕਣ ਨੂੰ
ਵੀਰ ਉਠਗੇ
8.
ਆਉਂਦੀ ਕੁੜੀ ਨੇ ਸਭਾ ਲਗਾਈ
ਵਿਚ ਨਾ ਹੁੁੱਕੇ ਵਾਲ਼ਾ ਆਵੇ
ਸਭਾ ਦੇ ਵਿਚ ਰੰਗ ਵੀਰ ਦਾ
ਸਾਨੂੰ ਵਾਸ਼ਨਾ ਫੁੱਲਾਂ ਦੀ ਆਵੇ
ਸਭਾ ਦੇ ਵਿਚ ਰੰਗ ਵੀਰ ਦਾ
ਮਹਿੰਦੀ ਸਗਨਾਂ ਦੀ/212