ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/209

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

9.
ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਖੀਰਾ
ਹਰਖ਼ਾਂ ਨਾਲ ਮੈਂ ਭਰਗੀ
ਮੇਰਾ ਸਿਰ ਨਾ ਪਲੋਸਿਆ ਵੀਰਾ
ਹਰਖ਼ਾਂ ਨਾਲ ਮੈਂ ਭਰਗੀ

10.
ਆਉਂਦੀ ਕੁੜੀਏ ਜਾਂਦੀ ਕੁੜੀਏ
ਸੱਚ ਦੇ ਬਚਨ ਵਿਚ ਦੋਹਣਾ
ਵੀਰ ਦੇ ਕਮੀਜ਼ ਕੁੜਤਾ
ਬੈਠਾ ਲੱਗਦਾ ਸਭਾ ਦੇ ਵਿਚ ਸੋਹਣਾ
ਵੀਰ ਦੇ ਕਮੀਜ਼ ਕੁੜਤਾ

11.
ਆਉਂਦੀ ਕੁੜੀਏ ਜਾਂਦੀ ਕੁੜੀਏ
ਗੜਵਾ ਗੜਵਾ ਗੜਵੇ ਪਰ ਦੋਹਣਾ
ਵੀਰ ਦੇ ਰੁਮਾਲ ਕੁੜਤਾ
ਬੈਠਾ ਲਗਦਾ ਸਭਾ ਦੇ ਵਿਚ ਸੋਹਣਾ
ਵੀਰ ਦੇ ਰੁਮਾਲ ਕੁੜਤਾ

12.
ਆਉਂਦੀ ਕੁੜੀਏ ਜਾਂਦੀ ਕੁੜੀਏ
ਅੱਗੇ ਤਾਂ ਭੈਣਾਂ ਨੂੰ ਭਾਈ ਲੈਣ ਆਉਂਦੇ
ਹੁਣ ਕਿਉਂ ਆਉਂਦੇ ਨਾਈ
ਨੀ ਮੁਹੱਬਤਾਂ ਤੋੜ ਗਏ
ਭੈਣਾਂ ਨਾਲ਼ੋਂ ਭਾਈ
ਨੀ ਮੁਹੱਬਤਾਂ ਤੋੜ ਗਏ

ਮਹਿੰਦੀ ਸ਼ਗਨਾਂ ਦੀ/213