ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/21

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀਤਾ ਹੈ।

2006 ਵਿਚ ਸੁਖਦੇਵ ਮਾਦਪੁਰੀ ਨੇ 'ਪੰਜਾਬੀ ਸਭਿਆਚਾਰ ਦੀ ਆਰਸੀ' ਪੁਸਤਕ ਪ੍ਰਕਾਸ਼ਿਤ ਕਰਵਾਈ। ਜਿਸ ਵਿਚ ਉਨ੍ਹਾਂ ਨੇ ਪੰਜਾਬੀ ਸਭਿਆਚਾਰ ਦੇ ਸੋਮੇ ਤੇ ਪਰੰਪਰਾ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਪੁਸਤਕ ਦੀ ਆਦਿਕਾ ਵਿਚ ਜਿੱਥੇ ਉਨ੍ਹਾਂ ਨੇ ਪੰਜਾਬੀ ਸਭਿਆਚਾਰ ਦੀ ਸੰਸਾਰ ਭਰ ਵਿਚ ਵੱਧ ਰਹੀ ਚੜ੍ਹਤ ਦਾ ਜ਼ਿਕਰ ਕੀਤਾ ਹੈ ਉਥੇ ਇਸ ਗੱਲ ਦਾ ਖ਼ਤਰਾ ਵੀ ਮਹਿਸੂਸ ਕੀਤਾ ਹੈ ਕਿ ਬਿਜਲਈ ਸੰਚਾਰ ਮਾਧਿਅਮ ਅਤੇ ਪ੍ਰਿੰਟ ਮੀਡੀਏ ਨੇ ਪੰਜਾਬੀ ਸਭਿਆਚਾਰ ਨੂੰ ਮਾਰੂ ਢਾਹ ਵੀ ਲਗਾਈ ਹੋਈ ਹੈ। ਉਨ੍ਹਾਂ ਦਾ ਵਿਚਾਰ ਹੈ: “ਕੇਬਲ ਕਲਚਰ ਰਾਹੀਂ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਸਾਡੇ ਘਰਾਂ ਤੀਕਰ ਪੁੱਜ ਗਿਆ ਹੈ। ਸਾਡੇ ਸਮਾਜਿਕ ਤੇ ਸਦਾਚਾਰਕ ਜੀਵਨ ਵਿਚ ਢੇਰ ਸਾਰੀਆਂ ਤਬਦੀਲੀਆਂ ਵਾਪਰੀਆਂ ਹਨ... ਪਹਿਰਾਵਾ, ਰਹਿਣ-ਸਹਿਣ, ਖਾਣ-ਪੀਣ ਦੀਆਂ ਆਦਤਾਂ, ਰਸਮੋ-ਰਿਵਾਜ ਤੋਂ ਨੈਤਿਕ ਕਦਰਾਂ-ਕੀਮਤਾਂ ਬਦਲ ਰਹੀਆਂ ਹਨ।"

ਇਹੋ ਕਾਰਨ ਹੈ ਕਿ ਇਸ ਦੇ ਪ੍ਰਭਾਵ ਨਾਲ ਜਿੱਥੇ ਸਾਡੇ ਸਮਾਜਿਕ ਰਿਸ਼ਤਿਆਂ ਵਿਚ ਤੇੜਾਂ ਆ ਰਹੀਆਂ ਹਨ ਉਥੇ ਨਵੀਂ ਪੀੜ੍ਹੀ ਆਪਣੇ ਸਭਿਆਚਾਰ ਅਤੇ ਪਰੰਪਰਾਂ ਨਾਲੋਂ ਬਿਲਕੁਲ ਹੀ ਬੇਮੁਖ ਹੋਈ ਜਾ ਰਹੀ ਹੈ।

ਇਸ ਪੁਸਤਕ ਵਿਚ ਪਹਿਲਾ ਲੇਖ ਬੁਝਾਰਤਾਂ ਬਾਰੇ ਹੈ, ਸੁਖਦੇਵ ਮਾਦਪੁਰੀ ਨੇ ਭਾਵੇਂ ਪਹਿਲਾਂ ਹੀ ਲੋਕ-ਬੁਝਾਰਤਾਂ ਹੇਠ ਦੋ ਪੁਸਤਕਾਂ: ਲੋਕ ਬੁਝਾਰਤਾਂ (1956) ਅਤੇ ਪੰਜਾਬੀ ਬੁਝਾਰਤਾਂ (1979) ਪ੍ਰਕਾਸ਼ਿਤ ਕਰਵਾਈਆਂ ਹਨ। ਪਰੰਤੂ, ਇਸ ਲੇਖ ਦੀ ਰੂਹ ਉਨ੍ਹਾਂ ਨਾਲੋਂ ਕੁਝ ਵੱਖਰੀ ਭਾਂਤ ਦੀ ਹੈ, ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਲੇਖ ਵਿਚ ਜਿੱਥੇ ਉਨ੍ਹਾਂ ਨੇ ਵਿਦੇਸ਼ੀ ਅਤੇ ਭਾਰਤੀ ਹਵਾਲਿਆਂ ਨਾਲ ਬੁਝਾਰਤਾਂ ਨੂੰ ਪਰਿਭਾਸ਼ਿਤ ਕਰਨ ਦਾ ਯਤਨ ਕੀਤਾ ਹੈ ਉਥੇ ਪੰਜਾਬੀ ਬੁਝਾਰਤਾਂ ਨੂੰ ਗੁਆਂਢੀ ਰਾਜਾਂ ਦੀਆਂ ਬੁਝਾਰਤਾਂ ਨਾਲ ਮੇਲ ਕੇ ਤੁਲਨਾਤਮਕ ਅਧਿਐਨ ਕਰਨ ਦਾ ਯਤਨ ਵੀ ਕੀਤਾ ਹੈ। ਇਸ ਤੋਂ ਅਗਲਾ ਲੇਖ ਲੋਕ-ਕਹਾਣੀਆਂ ਉੱਪਰ ਹੈ, ਜਿਸ ਵਿਚ ਸੰਖੇਪ ਰੂਪ ਵਿਚ ਲੋਕ-ਕਹਾਣੀ ਬਾਰੇ ਜਾਣਕੀ ਦੇ ਕੇ, ਵਿਚ ਦੋ ਤਿੰਨ ਕਹਾਣੀਆਂ ਉਦਾਹਰਣ ਵਜੋਂ ਦਿੱਤੀਆਂ ਹਨ। ਅਗਲਾ ਲੇਖ ਲੋਕ-ਗਾਥਾਵਾਂ ਉੱਪਰ ਹੈ। ਜਿਸ ਵਿਚ ਬੜੇ ਸੌਖੇ ਸ਼ਬਦਾਂ ਵਿਚ ਲੋਕ ਕਥਾਵਾਂ ਬਾਰੇ ਦੱਸਿਆ ਹੈ। ਇਸੇ ਤਰ੍ਹਾਂ ਬਾਕੀ ਸਾਰੇ ਅਗਲੇ ਲੇਖਾਂ ਵਿਚ ਦੋਹਿਆਂ ਬਾਰੇ, ਲੋਕ ਨਾਚਾਂ ਗਿੱਧਾ, ਭੰਗੜਾ, ਲੋਕ ਖੇਡਾਂ, ਰਾਮ ਲੀਲ੍ਹਾ, ਮਾਹੀਆ, ਗੱਲ ਕੀ ਪੰਜਾਬੀ ਸਭਿਆਚਾਰ ਦੇ ਵੱਖ-ਵੱਖ ਖੇਤਰਾਂ ਵਿਚੋਂ ਲੋਕਧਾਰਾ ਦੀ ਸਮੱਗਰੀ ਲੈ ਕੇ ਬੜੀ ਹੀ ਸੌਖੀ ਭਾਸ਼ਾ ਵਿਚ ਇਨ੍ਹਾਂ ਖੇਤਰਾਂ ਦੀ ਪਾਠਕਾਂ ਨੂੰ ਜਾਣਕਾਂ ਕਰਵਾਈ ਹੈ।

‘ਪੰਜਾਬ ਦੀਆਂ ਵਿਰਾਸਤੀ ਖੇਡਾਂ' (2005), ‘ਦੇਸ ਪਰਦੇਸ ਦੀਆਂ ਲੋਕ'

ਮਹਿੰਦੀ ਸ਼ਗਨਾਂ ਦੀ/ 19