ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/211

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

17.
ਆਉਂਦੀ ਕੁੜੀਏ ਜਾਂਦੀ ਕੁੜੀਏ
ਲਾਹ ਕਿੱਕਰਾਂ ਤੋਂ ਛਾਪੇ
ਆ ਜਾ ਧੀਏ ਸਰਦਲ 'ਤੇ
ਤੇਲ ਚੋ ਨੀ ਆਏ ਨੇ ਤੇਰੇ ਮਾਪੇ
ਆ ਜਾ ਧੀਏ ਸਰਦਲ ’ਤੇ

18.
ਚਲੀ ਜਾਂਦੀ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਸ਼ੀਸ਼ੀ
ਜਰਮਨ ਹਾਰ ਗਿਆ
ਉਹਦੀ ਮਦਦ ਕਿਸੇ ਨਾ ਕੀਤੀ
ਜਰਮਨ ਹਾਰ ਗਿਆ

19.
ਆਉਂਦੀ ਕੁੜੀਏ ਜਾਂਦੀ ਕੁੜੀਏ
ਤੋੜ ਲਿਆ ਖੇਤ 'ਚੋਂ ਛੇਜਾ
ਨਾਭੇ ਵਾਲਾ ਕਰੇ ਮਦਤਾਂ
ਕਿਤੇ ਹਾਰ ਨਾ ਜਾਈਂ ਅੰਗਰੇਜ਼ਾ
ਨਾਭੇ ਵਾਲਾ ਕਰੇ ਮਦਤਾਂ

20.
ਆਉਂਦੀ ਕੁੜੀਏ ਜਾਂਦੀ ਕੁੜੀਏ
ਸਿਰ 'ਤੇ ਟੋਕਰਾ ਨਰੰਗੀਆਂ ਦਾ
ਕਿੱਥੇ ਰੱਖਾਂ ਵੇ ਕਿੱਥੇ ਰੱਖਾਂ ਵੇ
ਰਾਜ ਫਰੰਗੀਆਂ ਦਾ
ਕਿੱਥੇ ਰੱਖਾਂ ਵੇ

ਮਹਿੰਦੀ ਸ਼ਗਨਾਂ ਦੀ/215