ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/212

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

21.
ਵੀਰੋ ਕੁੜੀਏ
ਸਿਰ ਉੱਤੇ ਟੋਕਰਾ ਨਾਰੰਗੀਆਂ ਦਾ
ਕਦੋਂ ਜਾਵੇਗਾ ਕਦੋਂ ਜਾਵੇਗਾ
ਨੀ ਇਹ ਰਾਜ ਫਰੰਗੀਆਂ ਦਾ
ਕਦੋਂ ਜਾਵੇਗਾ

22.
ਚੰਦ ਕੁਰੇ ਕੁੜੀਏ
ਸਿਰ ਉਤੇ ਟੋਕਰਾ ਨੜਿਆਂ ਦਾ
ਕਿੱਥੇ ਲਹੇਂਗੀ ਕਿੱਥੇ ਲਾਹੇਂਗੀ
ਇਹ ਪਿੰਡ ਛੜਿਆਂ ਦਾ
ਕਿੱਥੇ ਲਾਹੇਂਗੀ

23.
ਚਲੀ ਜਾਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਥਾਲ਼ੀ
ਤੈੈਂ ਕੀ ਸ਼ੇਰ ਮਾਰਨਾ
ਤੇਰੇ ਬਾਪ ਨੇ ਬਿੱਲੀ ਨਾ ਮਾਰੀ
ਤੈੈਂ ਕੀ ਸ਼ੇਰ ਮਾਰਨਾ

24.
ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਸ਼ੀਸ਼ੀ
ਘੱਗਰੇ ਦਾ ਫੇਰ ਦੇਖ ਕੇ
ਠਾਣੇਦਾਰ ਨੇ ਕਚਹਿਰੀ ਬੰਦ ਕੀਤੀ
ਘੱਗਰੇ ਦਾ ਫੇਰ ਦੇਖ ਕੇ

ਮਹਿੰਦੀ ਸ਼ਗਨਾਂ ਦੀ /216