ਸਮੱਗਰੀ 'ਤੇ ਜਾਓ

ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/213

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

25.
ਆਉਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਤਾਰਾਂ
ਤੂੰ ਕਿਹੜਾ ਨੈਬ ਦੀ ਬੱਚੀ
ਸੁੁੱਚੀਆਂ ਮੰਗੇ ਤਲਵਾਰਾਂ
ਤੂੰ ਕਿਹੜਾ ਨੈਬ ਦੀ ਬੱਚੀ

26.
ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਦਾਣਾ
ਬੋਲਿਆ ਚਲਿਆ ਮਾਫ਼ ਕਰਨਾ
ਅਸੀਂ ਆਪਣਿਆਂ ਘਰਾਂ ਨੂੰ ਉਠ ਜਾਣਾ
ਬੋਲਿਆ ਚਲਿਆ ਮਾਫ਼ ਕਰਨਾ

27.
ਖੜੋਤੀਏ ਕੁੜੀਏ
ਗੱਭਰੂ ਤੋਰ ਤੇ ਚੀਨ ਨੂੰ
ਰਹਿਗੇ ਬੁੱਢੇ ਠੇਰੇ
ਹੁੱਕੀਆਂ ਪੀਣ ਨੂੰ
ਰਹਿਗੇ ਬੁੱਢੇ ਠੇਰੇ

28.
ਆਉਂਦੀ ਕੁੜੀਏ ਜਾਂਦੀ ਕੁੜੀਏ
ਸੱੱਚ ਦੇ ਬਚਨ ਵਿਚ ਤਵੀਤੀ
ਮਰਜੇਂ ਜਨਾਹ ਬੰਦਿਆ
ਸਾਰੀ ਦੁਨੀਆਂ ਦੀ ਹਿਲ ਜੁਲ ਕੀਤੀ
ਮਰਜੇਂ ਜਨਾਹ ਬੰਦਿਆ

ਮਹਿੰਦੀ ਸ਼ਗਨਾਂ ਦੀ /217