ਸਮੱਗਰੀ 'ਤੇ ਜਾਓ

ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/216

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

37.
ਆਉਂਦੀ ਕੁੜੀਏ ਜਾਂਦੀ ਕੁੜੀਏ
ਭਿਉਂ ਬੱਠਲਾਂ ਵਿਚ ਛੋਲੇ
ਤੂੰ ਕਿਉਂ ਬੋਲੋਂ ਚੌਰ ਦਾਹੜੀਆ
ਸਾਡੇ ਹਾਣ ਦਾ ਮੁੰਡਾ ਨਾ ਬੋਲੇ
ਤੂੰ ਕਿਉਂ ਬੋਲੋਂ ਚੌਰ ਦਾਹੜੀਆ

38.
ਆਉਂਦੀ ਕੁੜੀਏ ਜਾਂਦੀ ਕੁੜੀਏ
ਸੱਚ ਦੇ ਬਚਨ ਦਾ ਪਾਵਾ
ਨੀ ਛਾਤੀ ਤੇਰੀ ਪੁੱਤ ਮੰਗਦੀ
ਤੇਰੇ ਪੱਟ ਮੰਗਦੇ ਮੁਕਲਾਵਾ
ਛਾਤੀ ਤੇਰੀ ਪੁੱਤ ਮੰਗਦੀ

39.
ਆਉਂਦੀ ਕੁੜੀਏ ਜਾਂਦੀ ਕੁੜੀਏ
ਸੱਚ ਦੇ ਬਚਨ ਦੀ ਡੋਈ
ਪਹਿਲਾ ਮੁੰਡਾ ਮਿੱਤਰਾਂ ਦਾ
ਲਾਮਾਂ ਆਲ਼ੇ ਦਾ ਉਜਰ ਨਾ ਕੋਈ
ਪਹਿਲਾ ਮੁੰਡਾ ਮਿੱਤਰਾਂ ਦਾ

40.
ਆਉਂਦੀ ਕੁੜੀ ਨੇ ਸੁੱਥਣ ਸਮਾਈ
ਘਗਰੇ ਦਾ ਮੇਚ ਦਿਵਾ ਦਾਰੀਏ
ਮਨ ਭਾਉਂਦਾ ਮਨ ਭਾਉਂਦਾ
ਯਾਰ ਹੰਡਾ ਦਾਰੀਏ
ਮਨ ਭਾਉਂਦਾ

ਮਹਿੰਦੀ ਸ਼ਗਨਾਂ ਦੀ/220