ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/218

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

45.
ਆਉਂਦੀਏ ਕੁੜੀਏ ਜਾਂਦੀਏ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਧਾਈਆਂ
ਨੀ ਕੁੜਤੀ ਤੇ ਮੋਰਨੀਆਂ
ਛੜੇ ਪੱਟਣ ਨੂੰ ਪਾਈਆਂ
ਨੀ ਕੁੜਤੀ ਤੇ ਮੋਰਨੀਆਂ

46.
ਆਉਂਦੀਏ ਕੁੜੀਏ ਜਾਂਦੀਏ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਮੇਥੇ
ਨੀ ਅੱਖ ਨਾਲ ਗੱਲ ਕਰਗੀ
ਤੇਰੇ ਬੁਲ੍ਹ ਨਾ ਫਰਕਦੇ ਦੇਖੇ
ਨੀ ਅੱਖ ਨਾਲ ਗੱਲ ਕਰਗੀ

47.
ਆਉਂਦੀਏ ਕੁੜੀਏ ਜਾਂਦੀਏ ਕੁੜੀਏ
ਸੱਚ ਦੇ ਬਚਨ ਦੇ ਤਾਰੇ
ਨੀ ਢਲਮੀਂ ਜੀ ਗੁੱਤ ਵਾਲੀਏ
ਤੇਰੇ ਗਲ ਚੜ੍ਹਗੀ ਸਰਕਾਰੇ
ਢਲਮੀਂ ਜੀ ਗੁੱਤ ਵਾਲ਼ੀਏ

48.
ਆਉਂਦੀ ਕੁੜੀਏ ਜਾਂਦੀ ਕੁੜੀਏ
ਭਿਉਂ ਬਠਲਾਂ ਵਿਚ ਛੋਲੇ
ਨੀ ਵਿਚ ਤੇਰੇ ਤਕੀਏ ਦੇ
ਠਾਣੇਦਾਰ ਦਾ ਕਬੂਤਰ ਬੋਲੇ
ਨੀ ਵਿਚ ਤੇਰੇ ਤਕੀਏ ਦੇ

ਮਹਿੰਦੀ ਸ਼ਗਨਾਂ ਦੀ/222