ਸਮੱਗਰੀ 'ਤੇ ਜਾਓ

ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/219

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

49.
ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਛੈਣੇ
ਨੀ ਲੁਧਿਆਣਾ ਮੰਡੀ ਲੱਗਣੀ
ਮੁੱਲ ਸੋਹਣੀਆਂ ਰੰਨਾਂ ਦੇ ਪੈਣੇ
ਨੀ ਲੁਧਿਆਣੇ ਮੰਡੀ ਲੱਗਣੀ

50.
ਆਉਂਦੀਏ ਕੁੜੀਏ ਜਾਂਦੀਏ ਕੁੜੀਏ
ਸੱਚ ਦੇ ਵਚਨ ਦੀ ਗੋਭੀ
ਆਪ ਫ਼ੌਜੀ ਲਾਮ ਤੇ ਗਿਆ
ਤੈਨੂੰ ਛੱਡ ਗਿਆ ਸ਼ਰੀਕਾਂ ਜੋਗੀ
ਆਪ ਫ਼ੌਜੀ ਲਾਮ ਤੇ ਗਿਆ

51.
ਆਉਂਦੀਏ ਕੁੜੀਏ ਜਾਂਦੀਏ ਕੁੜੀਏ
ਚੱਕ ਲਿਆ ਬਜ਼ਾਰ ਵਿਚੋਂ ਰੜਕੇ
ਗੋਭੀ ਨੂੰ ਲਾ ਦੇ ਤੜਕੇ
ਮੁੰਡੇ ਆਉਣਗੇ ਸਕੂਲੋਂ ਪੜ੍ਹਕੇ
ਗੋਭੀ ਨੂੰ ਲਾ ਦੇ ਤੜਕੇ

52.
ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਪਾਵੇ
ਤੂੜੀ ਵਾਲੇ ਅੱਗ ਲਗ ਗੀ
ਬੁੜ੍ਹਾ ਬੁੜ੍ਹੀ ਨੂੰ ਘੜੀਸੀਂ ਜਾਵੇ
ਤੂੜੀ ਵਾਲੇ ਅੱਗ ਲਗ ਗੀ

ਮਹਿੰਦੀ ਸ਼ਗਨਾਂ ਦੀ/223