ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਛੱਡ ਕੇ ਦੇਸ ਦੁਆਬਾ
ਅੰਬੀਆਂ ਨੂੰ ਤਰਸੇਂਗੀ
-
ਬੱਲੇ ਬੱਲੇ
ਬਈ ਅੰਬ ਉਤੇ ਤਾਰੋ ਬੋਲਦੀ
ਥੱਲੇ ਬੋਲਦੇ ਬੱਕਰੀਆਂ ਵਾਲੇ਼
-
ਜੇਠ ਹਾੜ ਵਿਚ ਅੰਬ ਬਥੇਰੇ
ਸਾਉਣ ਜਾਮਣੂੰ ਪੀਲ੍ਹਾਂ
ਰਾਂਝਿਆ ਆ ਜਾ ਵੇ
ਪਸ਼ੂ ਧੰਨ ਸਦਾ ਹੀ ਕਿਸਾਨਾਂ ਦੀ ਧਰੋਹਰ ਰਿਹਾ ਹੈ। ਸਾਰੀ ਖੇਤੀ ਦਾ ਦਾਰੋਮਦਾਰ ਬਲਦਾਂ,ਬੋਤਿਆਂ ਦੇ ਸਹਾਰੇ ਸੀ। ਪਸ਼ੂ-ਪੰਛੀਆਂ ਬਾਰੇ ਅਨੇਕਾਂ ਬੋਲੀਆ ਦੀ ਸਿਰਜਣਾ ਕੀਤੀ ਗਈ ਹੈ:
ਪਿੰਡਾਂ ਵਿਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਂਦਾ ਲੱਲੀਆਂ
ਓਥੋਂ ਦੇ ਦੋ ਬਲਦ ਸੁਣੀਂਦੇ
ਗਲ਼ ਉਨ੍ਹਾਂ ਦੇ ਟੱਲੀਆਂ
ਨੱਠ ਨੱਠ ਕੇ ਉਹ ਮੱਕੀ ਬੀਜਦੇ
ਹੱਥ ਹੱਥ ਲੱਗੀਆਂ ਛੱਲੀਆਂ
ਬੰਤੋ ਦੇ ਬੈਲਾਂ ਨੂੰ-
ਪਾਵਾਂ ਗੁਆਰੇ ਦੀਆਂ ਫਲੀਆਂ
-
ਮੂਹਰੇ ਰੱਬ ਭਾਬੋ ਦਾ
ਪਿੱਛੇ ਇੰਦਰ ਵੀਰ ਦਾ ਬੋਤਾ
-
ਬੋਤਾ ਲਿਆਵੀਂ ਉਹ ਮਿੱਤਰਾ
ਜਿਹੜਾ ਡੰਡੀਆਂ ਹਿੱਲਣ ਨਾ ਦੇਵੇ
ਮਹਿੰਦੀ ਸ਼ਗਨਾਂ ਦੀ/ 236